ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹਾਥ ਮੇਂ. ਹੱਥ ਵਿੱਚ. "ਵਸਿ ਆਪੇ ਜੁਗਤਿ ਹਥਾਹਾ." (ਸੋਰ ਮਃ ੪)


ਦੇਖੋ, ਹਥ ਬੱਖ. "ਧਕਾ ਧੱਕ ਬੀਰੰ ਹਥਾ ਵੱਥ ਹੋਏ." (ਗੁਪ੍ਰਸੂ) ਹੱਥੋ ਹੱਥੀ ਹੋਏ.


ਹਾਥ ਮੇਂ. ਹੱਥ ਵਿੱਚ. "ਰਾਜਾ ਨਿਆਉ ਕਰੇ ਹਥਿ ਹੋਇ." (ਆਸਾ ਮਃ ੧) "ਜਿਸੁ ਆਇਆ ਹਥਿ ਨਿਧਾਨੁ." (ਵਾਰ ਰਾਮ ੨. ਮਃ ੫)


ਕ੍ਰਿ- ਹਾਥੀ ਦਾ ਝੂਲਣਾ.


ਸੰ. ਹਤਿਕਾਰ. ਵਿ- ਹਤ੍ਯਾ ਕਰਨ ਵਾਲਾ। ੨. ਸੰਗ੍ਯਾ- ਘਾਤਕ ਸ਼ਸਤ੍ਰ। ੩. ਸੰਦ. ਔਜਾਰ.