ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [بُرقعپوش] ਵਿ- ਜਿਸ ਨੇ ਬੁਰਕਾ ਪਹਿਨਿਆ ਹੈ। ੨. ਭਾਵ- ਗਾਇਬ. ਗੁਪਤ.


ਸੰਗ੍ਯਾ- ਗ੍ਰਾਸ. ਲੁਕਮਾ. ਗ੍ਰਾਹੀ. ਸੰ. ਬ੍ਰਿਗਲ (बृगल. )


ਫ਼ਾ. [بُرغوُ] ਬੁਰਗ਼ੂ. ਸੰਗ੍ਯਾ- ਤੁਰ੍ਹੀ. ਬਿਗੁਲ. ਨਾਦ (Musical pipe) "ਖੁਦਾਇ ਏਕ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ." (ਮਾਰੂ ਸੋਲਹੇ ਮਃ ੫) ਇੱਕ ਖ਼ੁਦਾ ਜਾਣਕੇ ਢੰਡੋਰਾ ਦੇਓ, ਇਹ ਤੁਹਾਡੀਆਂ ਬਾਂਗਾਂ ਅਤੇ ਤੁਰੀਆਂ ਹੋਣ, ਤਦ ਉੱਤਮ ਬਰਖ਼ੁਰਦਾਰ ਹੋਓਗੇ, ਦੇਖੋ, ਬਰਖੁਰਦਾਰ.#"ਬਾਂਗਾਂ ਬੁਰਗੂ ਸਿੰਙੀਆਂ." (ਮਃ ੧. ਵਾਰ ਸੂਹੀ)


ਸੰ. ਵ੍ਰਸ਼੍ਚਨ. ਕ੍ਰਿ- ਕਤਰਨਾ. ਮੁੱਛਣਾ.


ਅ਼. [بُرشاع] ਬਿਰਸ਼ਾਅ਼. ਵਿ- ਮਤਿਹੀਨ. ਮੂਰਖ. ਉਜੱਡ.


ਮੂਰਖਾਂ ਦਾ ਉਠਾਇਆ ਉਪਦ੍ਰਵ. ਬਲਵਾ insurrection.


ਅ਼. [بُرج] ਸੰਗ੍ਯਾ- ਰਾਸ਼ੀਚਕ੍ਰ। ੨. ਗੋਲ ਆਕਾਰ ਦਾ ਮੰਡਪ। ੩. ਚੁਕੋਣੀ, ਅਠਪਹਿਲੂ ਜਾਂ ਗੋਲ ਇਮਾਰਤ, ਜੋ ਉੱਚੀ ਅਤੇ ਕਿਲੇ ਦੀ ਕੂਣਾਂ ਤੇ ਹੋਵੇ.


ਜਿਲਾ ਤਸੀਲ ਗੁਰਦਾਸਪੁਰ, ਥਾਣਾ ਰਣੀਆਂ ਦੇ ਪਿੰਡ ਫੱਤੇਨੰਗਲ ਤੋਂ ਇੱਕ ਮੀਲ ਪੂਰਵ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਗੁਰਦ੍ਵਾਰਾ. ਗੁਰੂਸਾਹਿਬ "ਬਾਰਠ" ਤੋਂ ਹਟਦੇ ਹੋਏ ਇੱਥੇ ਵਿਰਾਜੇ ਹਨ. ਪ੍ਰੇਮੀਆਂ ਨੇ ਇੱਥੇ ਮਿੱਟੀ ਦਾ ਉੱਚਾ ਬੁਰਜ ਬਣਾ ਦਿੱਤਾ ਸੀ. ਹੁਣ ਛੋਟਾ ਜੇਹਾ ਗੁਰਦ੍ਵਾਰਾ ਹੈ. ਸਿੰਘ ਸੇਵਾਦਾਰ ਹਨ. ਜਾਗੀਰ ਜ਼ਮੀਨ ਕੁਝ ਨਹੀਂ. ਹਰ ਅਮਾਵਸ ਨੂੰ ਮੇਲਾ ਹੁੰਦਾ ਹੈ. ਦਰਬਾਰ ਤੋਂ ਪੂਰਵ ਇੱਕ ਕੱਚਾ ਤਾਲ ਹੈ, ਜਿਸ ਵਿੱਚ ਸਨਾਨਾ ਕਰਨ ਤੋਂ ਲੋਕ ਰੋਗਾਂ ਦਾ ਨਾਸ਼ ਮੰਨਦੇ ਹਨ. ਇਹ ਅਸਥਾਨ ਰੇਲਵੇ ਸਟੇਸ਼ਨ ਧਾਰੀਵਾਲ ਤੋਂ ਅੱਧ ਮੀਲ ਦੱਖਣ ਪੱਛਮ ਹੈ.


ਦੇਖੋ, ਚੱਕ ਫਤੇਸਿੰਘ ਵਾਲਾ.