ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [بُریِدن] ਕੱਟਣਾ. ਛੇਦਨ.


ਬੁਰਾ। ੨. ਕਾਇਰ. ਦੇਖੋ, ਹੀਣੌ ੩.


ਅ਼. [بوالہوس] ਵਿ- ਲੋਭ ਦਾ ਬਾਪੂ. ਲੋਭੀ ਹਿਰਸ ਵਾਲਾ.


ਅ਼. [بُلغ] ਬਲਗ਼. ਸੰਗ੍ਯਾ- ਗੱਲ. ਬਾਤ. "ਜਿਤੁ ਮਿਲਿ ਹਰਿਬੁਲਗ ਬੁਲੋਗੀਆ." (ਮਃ ੪. ਵਾਰ ਕਾਨ) ੨. ਬੋਲ. ਵਾਕ੍ਯ. "ਜੈਸੀ ਮਤਿ ਦੇਵਹੁ ਹਰਿ ਸੁਆਮੀ, ਹਮ ਤੈਸੇ ਬੁਲਗ ਬੁਲਾਗੀ." (ਧਨਾ ਮਃ ੪)


ਦੇਖੋ, ਬੋਲਨਾ. "ਆਪ ਹੀ ਮਸਟਿ, ਆਪਹੀ ਬੁਲਨਾ." (ਬਿਲਾ ਮਃ ੫) ਆਪ ਹੀ ਖ਼ਾਮੋਸ਼ੀ ਆਪ ਹੀ ਬੋਲਨਾ. ਅਥਵਾ ਆਪੇ ਖ਼ਾਮੋਸ਼ ਆਪ ਬੋਲਣ ਵਾਲਾ.