ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مُلمع] ਮੁਲੰਮਅ਼. ਵਿ- ਲਮਅ਼ (ਚਮਕ) ਸਹਿਤ. ਚਮਕੀਲਾ। ੨. ਗਿਲਟ ਕੀਤਾ ਹੋਇਆ. "ਮੁਲੰਮਾ ਪਾਜੁ ਲਹਿਜਾਇ." (ਮਃ ੪. ਵਾਰ ਗਉ ੧)


ਅ਼. [مُوّکل] ਮੁਵੱਕਿਲ. ਸੰਗ੍ਯਾ- ਤੌਕੀਲ (ਸਿਪੁਰਦ) ਕਰਨ ਵਾਲਾ. ਉਹ ਆਦਮੀ, ਜੋ ਕਿਸੇ ਦੇ ਕੰਮ ਸਿਪੁਰਦ ਕਰਦਾ ਹੈ. ਵਕੀਲ ਬਣਾਉਣ ਵਾਲਾ। ੨. ਮੁਵੱਕਲ. ਭੂਤ. ਪ੍ਰੇਤ। ੩. ਖਾਸ ਕਰਕੇ ਉਹ ਭੂਤ ਅਥਵਾ ਜਿੰਨ, ਜੋ ਦੱਬੇ ਹੋਏ ਖਜਾਨਿਆਂ ਦੇ ਪਹਿਰੂ ਮੰਨੇ ਗਏ ਹਨ। ੪. ਜੇਲ ਦਾ ਦਾਰੋਗਾ.


ਅ਼. [مُوّرخ] ਸੰਗ੍ਯਾ- ਤਾਰੀਖ਼ ਲਿਖਣ ਵਾਲਾ. ਇਤਿਹਾਸ ਦਾ ਲਿਖਾਰੀ.


ਅ਼. [مُواخجِہ] ਮੁਵਾਖ਼ਿਜਹ. ਸੰਗ੍ਯਾ- ਅਖ਼ਜ (ਪਕੜ) ਦਾ ਭਾਵ. ਬਾਜ਼ਪੁਰਸ. ਕਿਸੇ ਬਾਤ ਦਾ ਜਵਾਬ ਲੈਣਾ.


ਵਿ- ਮੁਅ਼ਰਕ. ਅਰਕ (ਪਸੀਨੇ) ਸਹਿਤ. ਸ੍ਵਿੱਨ। ੨. ਸੰਗ੍ਯਾ- ਪਸੀਨਾ. ਸ੍ਵੇਦ. ਅ਼ਰਕ਼.


ਕ੍ਰਿ. ਵਿ- ਬਾਰ ਬਾਰ. ਪੁਨਹ ਪੁਨਹ। ੨. ਹਟ ਹਟਕੇ.