ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਡੀਲ ਵਾਲਾ ਕ਼ੱਦਾਵਰ. "ਭਟ ਛਾਜਤ ਹੈਂ ਅਤਿ ਡੀਲ ਡਿਲਾਰੇ." (ਕ੍ਰਿਸਨਾਵ)


ਡਿਉਢਾ. ਡ੍ਯੋਢਾ. "ਡਿਵਢਾ ਚੁਨਤ ਭਈ ਤੁਪਖਾਨਾ." (ਚਰਿਤ੍ਰ ੩੩੨) ਡ੍ਯੋਢਾ. ਤੋਪਖਾਨਾ ਚੁਣਿਆ। ੨. ਦੇਖੋ, ਡਿਉਢਾ.


ਦੇਖੋ, ਡਿਉਢੀ.


ਦਿੰਦਾ ਹੈ. ਦੇਵੈ. "ਕੁਰੰਕ ਜੈਸੇ ਨਾਦ ਸੁਣਿ ਸ੍ਰਵਣੀ ਹੀਉ ਡਿਵੈ." (ਆਸਾ ਛੰਤ ਮਃ ੫)


ਦੇਖੋ, ਦ੍ਰਿਢ. "ਡਿੜ ਜੀਵਧਾਰ." (ਗੁਰੁਸੋਭਾ) ਜੀ ਵਿੱਚ ਪੱਕ ਕਰਕੇ.


ਦੇਖੋ, ਡਕਾਰ. "ਫਿਰਤ ਕਹੂੰ ਰਨ ਡਿਕਰਤ ਡਾਕਨਿ." (ਚਰਿਤ੍ਰ ੪੦੫) "ਡਾਕਨੀ ਡਿੰਕਰੰ." (ਰਾਮਾਵ)


ਸੰਗ੍ਯਾ- ਵਿੰਗ. ਵਲ। ੨. ਦੇਖੋ, ਡਿੰਘ.