ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਮੁੰਧ.

ਸੰਬੋਧਨ. ਹੇ ਨਾਰੀ! "ਸੁਣਿ ਮੁੰਧੇ ਹਰਣਾਖੀਏ!" (ਸਵਾ ਮਃ ੧) ੨. ਹੇ ਮੁਗਧਾ!

ਦੇਖੋ, ਮੁੰਡਨ.

ਸੰਗ੍ਯਾ- ਪਸੁਬੰਧਨ ਦਾ ਵਡਾ ਕਿੱਲਾ। ੨. ਪੰਜਾਬ ਵਿੱਚ ਲੜਕੀ ਲਈ "ਮੁੰਨੀ" ਸ਼ਬਦ ਵਰਤਦੇ ਹਨ, ਜੋ ਅਨਾਦਰ ਬੋਧਕ ਹੈ. ਅਸਲ ਵਿੱਚ ਮੁੰਨੀ ਨਾਮ ਵਿਧਵਾ ਦਾ ਹੈ, ਕਿਉਂਕਿ ਉਸ ਦੇ ਤੀਰਥ- ਸ਼੍ਰਾੱਧ ਪੁਰ ਕੇਸ਼ ਮੁੰਨਣੇ ਹਿੰਦੂਮਤ ਵਿੱਚ ਵਿਧਾਨ ਹਨ. ਦੇਖੋ, ਮਾਇਮੂੰਡਉ.

ਮੁੰਨੇ ਜਾਂਦੇ ਹਨ. ਮੁੰਡਨ ਕਰੀਦੇ ਹਨ. "ਸੇ ਸਿਰ ਕਾਤੀ ਮੁੰਨੀਅਨਿ." (ਆਸਾ ਮਃ ੧)

Bombay ਸਨ ੧੬੬੧ ਵਿੱਚ ਦੂਜੇ ਚਾਰਲਸ (Charlies II) ਇੰਗਲੈਂਡ ਦੇ ਬਾਦਸ਼ਾਹ ਨਾਲ ਪੁਰਤਗਾਲ ਦੇ ਬਾਦਸ਼ਾਹ ਦੀ ਬੇਟੀ ਵਿਆਹੀ ਗਈ ਸੀ, ਜਿਸ ਦੇ ਰਾਜ ਵਿੱਚ ਇਹ ਇਲਾਕਾ ਚਾਰਲਸ ਨੂੰ ਦਿੱਤਾ ਗਿਆ ਸੀ, ਜਿਸ ਦੀ ਆਮਦਨ ਉਸ ਵੇਲੇ ੬੫੦੦ ਪੌਂਡ ਸੀ. ਸਨ ੧੬੬੮ ਵਿੱਚ ਇੰਗਲੈਂਡ ਦੇ ਬਾਦਸ਼ਾਹ ਨੇ ਮੁੰਬਈ ਈਸਟ ਇੰਡੀਆ ਕੰਪਨੀ ਦੇ ਹਵਾਲੇ ਕੀਤੀ. ਲਹੌਰ ਤੋਂ ਮੁੰਬਈ ਬੀ. ਬੀ. ਐਂਡ ਸੀ. ਆਈ. ਰੇਲਵੇ ਦੇ ਰਸਤੇ ੧੧੬੨ ਮੀਲ ਹੈ. ਇਹ ਭਾਰਤ ਵਿੱਚ ਸਭ ਤੋਂ ਵਡਾ ਸਮੁੰਦਰੀ ਬੰਦਰ (port) ਹੈ. ਇਸ ਦੀ ਜਨਸੰਖ੍ਯਾ ੧੧੭੨੯੫੩ ਹੈ.

ਦੇਖੋ, ਮੁੰਬਈ। ੨. ਦੇਖੋ, ਮੰਬਾ.

ਅ਼. [مُلاّ] ਮੁੱਲਾ. ਸੰਗ੍ਯਾ- ਮਲਅ਼ਹ (ਪੂਰਣ) ਹੋਇਆ. ਜੋ ਵਿਦ੍ਯਾ ਨਾਲ ਪੂਰਣ ਹੈ. ਆ਼ਲਿਮ. ਵਿਦ੍ਵਾਨ. "ਪੰਡਿਤ ਮੁਲਾਂ ਛਾਡੇ ਦੋਊ." (ਭੈਰ ਕਬੀਰ) "ਨਾ ਓਇ ਕਾਜੀ ਮੁੰਲਾ." (ਮਃ ੧. ਵਾਰ ਮਾਝ)