ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਿ- ਭੁੱਲਿਆ ਹੋਇਆ. ਗੁਮਰਾਹ। ੨. ਜੜ੍ਹ। ੩. ਮੂਰਖ। ੪. ਸੰਗ੍ਯਾ- ਬਾਲਕ. ਦੇਖੋ, ਮੁਹ ਧਾ.


ਸੰਗ੍ਯਾ- ਮੂਰਖਪੁਣਾ. ਨਾਦਾਨੀ. ਬੇਸਮਝੀ.


ਰਾਜ ਪਟਿਆਲਾ, ਨਜਾਮਤ ਸੁਨਾਮ ਵਿੱਚ ਜਾਖਲ ਜਁਕਸ਼ਨ ਤੋਂ ਤਿੰਨ ਕੋਹ ਪੂਰਵ ਇੱਕ ਨਗਰ, ਜਿੱਥੇ ਪੁਰਾਣਾ ਕਿਲਾ ਹੈ. ਇਸ ਤੋਂ ਇੱਕ ਫਰਲਾਂਗ ਉੱਤਰ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਵਿਰਾਜੇ ਹਨ. ਕੇਵਲ ਮੰਜੀਸਾਹਿਬ ਬਣਿਆ ਹੋਇਆ ਹੈ. ਰਿਆਸਤ ਵੱਲੋਂ ੮੪ ਵਿੱਘੇ ਜ਼ਮੀਨ ਹੈ. ਪੁਜਾਰੀ ਸਿੰਘ ਹੈ.


ਸੰ. ਵਿ- ਕਾਮ ਨਾਲ ਵਿਆਕੁਲ। ੨. ਸੰਗ੍ਯਾ- ਤੀਲੀਆਂ ਦੀ ਬੁਣੀ ਹੋਈ ਟੋਕਰੀ। ੩. ਸੰ. ਮੂਤ੍ਰ. ਪੇਸ਼ਾਬ. "ਮੂਤ ਪਲੀਤੀ ਕਪੜੁ ਹੋਇ." (ਜਪੁ)