ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਯਤ. ਸੰਗ੍ਯਾ- ਇੰਦ੍ਰੀਆਂ ਨੂੰ ਕਾਬੂ ਕ਼ਰਨਾ. "ਜਤੁ ਪਹਾਰਾ ਧੀਰਜੁ ਸੁਨਿਆਰੁ." (ਜਪੁ) ੨. ਸੰ. ਜਤੁ. ਗੂੰਦ। ੩. ਲਾਖ (ਲਾਕ੍ਸ਼ਾ)


ਯਤ ਦਾ. "ਤ੍ਰੇਤੈ ਰਥੁ ਜਤੈ ਕਾ." (ਵਾਰ ਆਸਾ)


ਇੱਕ ਪਿੰਡ, ਜੋ ਜਿਲਾ ਹੁਸ਼ਿਆਰਪੁਰ, ਤਸੀਲ ਊਨਾ ਵਿੱਚ ਹੈ. ਇੱਥੇ ਦਮਦਮਾ ਸਾਹਿਬ ਦਸਵੀਂ ਪਾਤਸ਼ਾਹੀ ਦਾ ਗੁਰਦ੍ਵਾਰਾ ਹੈ.


ਦੇਖੋ, ਜਤਨ. "ਸੋਈ ਜਤੰਨੁ ਬਤਾਇ." (ਫੁਨਹੇ ਮਃ ੫)


ਸੰ. ਯਤ੍ਰ. ਕ੍ਰਿ. ਵਿ- ਜਹਾਂ. ਜਿੱਥੇ. "ਜਤ੍ਰ ਜਾਉ ਤਤ ਬੀਠਲੁ ਭੈਲਾ." (ਆਸਾ ਨਾਮਦੇਵ)


ਸੰ. ਯਤ੍ਰਕੁਤ੍ਰ. ਯਤ੍ਰਤਤ੍ਰ. ਕ੍ਰਿ. ਵਿ- ਜਿੱਥੇ ਕਿੱਥੇ, ਜਹਾਂ ਕਹਾਂ. ਜਹਾਂ ਤਹਾਂ. ਭਾਵ- ਹਰਥਾਂ. "ਪੇਖਿਓ ਜਤ੍ਰਕਤਾ." (ਗੂਜ ਮਃ ੫) "ਜਤ੍ਰਕਤ੍ਰ ਤੂ ਸਰਬ ਜੀਆ." (ਭੈਰ ਮਃ ੧) "ਜਤ੍ਰਤਤ੍ਰ ਬਿਰਾਜਹੀ." (ਜਾਪੁ) "ਜਥਕਥ ਰਮਣੰ ਸਰਣੰ ਸਰਬਤ੍ਰ ਜੀਅਣਹ." (ਗਾਥਾ)


ਦੇਖੋ, ਯਥਾ। ੨. ਸੰਗ੍ਯਾ- ਯੂਥ. ਗਰੋਹ. ਟੋਲਾ. ਦੇਖੋ, ਯੂਥ.


ਦੇਖੋ, ਯਥਾ। ੨. ਸੰਗ੍ਯਾ- ਯੂਥ. ਗਰੋਹ. ਟੋਲਾ. ਦੇਖੋ, ਯੂਥ.