ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. ਦੇਹ. ਸੰਗ੍ਯਾ- ਗ੍ਰਾਮ. ਪਿੰਡ। ੨. ਉਜੜੇ ਪਿੰਡ ਦੀ ਥੇਹੀ. "ਜੰਗਲ ਮੇ ਇਕ ਡੀਹ ਪੁਰਾਨੀ." (ਗੁਪ੍ਰਸੂ)


ਵਿ- ਆਕਾਸ਼ ਵਿੱਚ ਉਡਣ ਵਾਲਾ. ਦੇਖੋ, ਡੀ। ੨. ਸੰਗ੍ਯਾ- ਗਿੱਧ. ਗਿਰਝ. "ਡੀਹਰ ਦਲ ਕਾਕ ਚੀਲ ਜੰਬੁਕ ਕਰਾਲ ਭੀਲ." (ਸਲੋਹ) ੩. ਡਾਕਿਨੀ. ਪਿਸ਼ਾਚੀ. ਪੁਰਾਣਾਂ ਵਿੱਚ ਡਾਕਿਨੀ ਨੂੰ ਆਕਾਸ਼ ਚਾਰਿਣੀ ਲਿਖਿਆ ਹੈ. "ਮਸਾਨ ਭੂਤ ਡੀਅਰ ਕੁਲ ਨਾਚੈਂ" (ਸਲੋਹ) "ਡੀਹਰ ਨਿਆਈ ਮੁਹਿ ਫਾਕਿਓ ਰੇ." (ਟੋਡੀ ਮਃ ੫) ਡਾਇਣ ਦੀ ਤਰਾਂ ਮੈਨੂੰ ਫੱਕ (ਹੜੱਪ) ਲਿਆ ਹੈ.; ਦੇਖੋ, ਡੀਅਰ.


ਸਿੰਧੀ. ਡੀਹੁਁ. ਪ੍ਰਾ. ਦਿਅਹੋ. ਸੰ. ਦਿਵਸ. ਸੰਗ੍ਯਾ- ਦਿਨ. "ਜੋ ਜੋ ਵੰਞੈ ਡੀਹੜਾ ਸ ਉਮਰ ਹਥ ਪਵੰਨ੍ਹਿ." (ਸ. ਫਰੀਦ)


ਸੰਗ੍ਯਾ- ਤ੍ਰਿਪਤੀ। ੨. ਅੱਗ ਦੀ ਲਾਟ. "ਡੀਕ ਅਗਨਿ ਕੀ ਉਠੀ." (ਚਰਿਤ੍ਰ ੧੯੫) ੩. ਅੱਖ ਦਾ ਪੜਦਾ. ਮੋਤੀਆਬਿੰਦੁ। ੪. ਚਾਘੀ. ਇੱਕਰਸ ਪੀਣ ਦੀ ਕ੍ਰਿਯਾ.


ਸੰਗ੍ਯਾ- ਡਿਗਣ ਦਾ ਭਾਵ. ਪਤਨ. ਗਿਰਾਉ. ਦੇਖੋ, ਡੀਗਿ। ੨. ਰਿਆਸਤ ਭਰਤਪੁਰ ਦਾ ਇੱਕ ਪੁਰਾਣਾ ਨਗਰ, ਜਿੱਥੇ ਸੁੰਦਰ ਤਾਲ ਅਤੇ ਸਾਵਨ ਭਾਦੋਂ ਨਾਮ ਦੇ ਮਕਾਨ, ਜਿਨ੍ਹਾਂ ਵਿੱਚ ਫੁਹਾਰੇ ਬਹੁਤ ਮਨੋਹਰ ਚਲਦੇ ਹਨ, ਅਤੇ ਪੁਰਾਣਾ ਕਿਲਾ ਹੈ. ਡੀਗ ਭਰਤਪੁਰ ਅਤੇ ਮਥੁਰਾ ਦੇ ਮੱਧ ਹੈ.


ਸੰਗ੍ਯਾ- ਪਤਨ. ਗਿਰਾਉ. ਡਿਗਣ ਦਾ ਭਾਵ. "ਡੀਗਨ ਡੋਲਾ ਤਊ ਲਉ." (ਆਸਾ ਮਃ ੫)


ਡਾਵਾਂ ਡੋਲ ਹੋਣ ਦੀ ਦਸ਼ਾ. ਦੇਖੋ, ਡੀਗਨ.