ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਖ਼ੌਫ਼. ਡਰ. "ਭਯਭੰਜਨੁ ਪਰਦੁਖ ਨਿਵਾਰੁ." (ਸਵੈਯੇ ਮਃ ੫. ਕੇ) ੨. ਸੰਕਟ. ਮੁਸੀਬਤ। ੩. ਫਿਕਰ. ਚਿੰਤਾ.


ਭਇਆ ਹੋਇਆ. (ਸੰ. ਭੂ. ਹੋਣਾ) "ਜਿਹ ਕ੍ਰਿਪਾਲੁ ਹਰਿ ਹਰਿ ਭਯਉ." (ਸਵੈਯੇ ਮਃ ੫. ਕੇ)


ਵਿ- ਡਰਾਉਂਣ ਵਾਲਾ. ਭੈਦਾਇਕ.


ਭੈਵਿਨਾਸ਼ਕ. ਦੇਖੋ, ਭਯ.


ਦੇਖੋ, ਭਯਉ. "ਨਿਰਧਨੰ ਭਯੰ ਧਨਵੰਤਹ." (ਸਹਸ ਮਃ ੫) ੨. ਸੰਗ੍ਯਾ- ਭੈਯਾ. ਭ੍ਰਾਤਾ. ਭਾਈ. "ਤੀਜੈ ਭਯਾ ਭਾਭੀ ਬੇਬ." (ਮਃ ੧. ਵਾਰ ਮਾਝ) ੩. ਸੰ. ਇੱਕ ਰਾਖਸੀ, ਜੋ ਕਾਲ ਦੀ ਭੈਣ, ਹੇਤਿ ਦੀ ਇਸਤ੍ਰੀ ਅਤੇ ਵਿਦ੍ਯੁਤਕੇਸ਼ ਦੀ ਮਾਤਾ ਸੀ.


ਭਯ- ਆਹਵ. ਆਹਵ (ਜੰਗ) ਦਾ ਡਰ. "ਲਖ ਭੀਰੁ ਭਯਾਹਵ. ਭੱਜਹਿਂਗੇ." (ਕਲਕੀ) ੨. ਦੇਖੋ, ਭਯਾਵਹ.


ਭਯ ਨਾਲ ਵ੍ਯਾਕੁਲ. ਡਰ ਨਾਲ ਘਬਰਾਇਆ ਹੋਇਆ.


ਦੇਖੋ, ਭਯਾਨ. "ਅਭੂਤੰ ਭਯਾਣੰ." (ਵਿਚਿਤ੍ਰ) ਜੇਹਾ ਪਹਿਲਾਂ ਭਯਾਨਕ ਕਦੀ ਨਹੀਂ ਹੋਇਆ.


ਭਯ ਨਾਲ ਆਤੁਰ (ਦੁਖੀ) ਡਰਾਕੁਲ.