ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਵੇਗਵਾਨ. ਤੇਜ਼ ਚਾਲ ਵਾਲਾ.


ਵਿ- ਵੇਗਵਾਨ ਤੋਂ ਭੀ ਵਡੇ ਵੇਗ ਵਾਲੇ. ਵਡੀ ਤੇਜ਼ੀ ਨਾਲ. "ਉਡਹਿ ਤੇ ਬੇਗੁਲਬੇਗੁਲੇ." (ਓਅੰਕਾਰ)


ਫ਼ਾ. [بیگوش] ਕੰਨਾ ਬਿਨਾ. ਬੁੱਚਾ। ੨. ਬੋਲਾ. ਡੋਰਾ.


ਫ਼ਾ. [بیچگوُن] ਵਿ- ਸ਼ੰਕਾ ਰਹਿਤ. ਕਿਉਂ ਹੈ? ਕਿਸ ਤਰਾਂ ਹੈ? ਇਤ੍ਯਾਇ ਸ਼ੰਕਾ ਜਿਸ ਵਿੱਚ ਨਾ ਬਣ ਸਕੇ. "ਬੇਚਗੂੰਨ ਯਜ਼ਦਾਂ ਬੇਚੂੰਨੇ." (ਨਾਪ੍ਰ)


ਸੰ. ਵਿਕ੍ਰਯਣ. ਵਿਕ੍ਰਯ ਕਰਨਾ. ਮੁੱਲ ਲੈ ਕੇ ਕਿਸੇ ਵਸ੍‍ਤੁ ਦਾ ਦੇਣਾ. ਫਰੋਖ਼੍ਤ ਕਰਨਾ.


ਵੇਚਣਾ ਅਤੇ ਲੈਣਾ. ਖ਼ਰੀਦ ਫ਼ਰੋਖ਼ਤ. "ਗਾਹਕ ਅਸੰਖ ਆਵੈਂ ਬੇਚਨਰੁਲੈਨ ਕੋ." (ਭਾਗੁ ਕ)


ਦੇਖੋ, ਬੇਚਣਾ.


ਵਿਕ੍ਰਯ ਕਰਾਇਓ. ਵੇਚ ਦਿੱਤਾ. "ਮਨ ਸੰਭਨ ਪਾਹਿ ਵੇਚਾਇਓ." (ਸਾਰ ਪੜਤਾਲ ਮਃ ੫)