ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵ੍ਯ- ਮਧ੍ਯ. ਵਿੱਚ. ਮੇਂ. "ਕਹੂੰ ਦੇਵਤਾਨ ਕੇ ਦਿਵਾਨ ਮੇ ਵਿਰਾਜਮਾਨ." (ਅਕਾਲ) ੨. [مے] ਫ਼ਾਰਸੀ ਵਿੱਚ ਇਹ ਵਰਤਮਾਨ ਕ੍ਰਿਯਾ ਦਾ ਪ੍ਰਤ੍ਯਯ, ਪਦਪੂਰਤੀ ਅਤੇ ਰਚਨਾ ਦੀ ਸ਼ੋਭਾ ਲਈ ਬਿਨਾ ਅਰਥ ਹੀ ਆ ਜਾਂਦਾ ਹੈ, ਜੈਸੇ- ਮੇ ਕੁਨਦ, ਮੇ ਆਯਦ ਆਦਿ. "ਮੇ ਰਵਦਿ ਬਾਦਸਾਹਾ ਅਫਜੂ ਖੁਦਾਇਆ." (ਮਃ ੧. ਵਾਰ ਮਾਝ)


ਸੰਗ੍ਯਾ- ਮੇਵਾਤ ਇਲਾਕੇ ਦਾ ਵਸਨੀਕ. ਮੇਵਾਤ ਪਹਾੜ ਦੀ ਧਾਰਾ ਹੈ, ਜੋ ਦਿੱਲੀ ਅਤੇ ਗੁੜਗਾਂਵੇ ਦੇ ਇਲਾਕੇ ਦੀ ਵੰਡ ਕਰਦੀ ਹੈ. ਮੇਉ ਲੋਕ ਰਾਜਪੂਤਾਂ ਵਿੱਚੋਂ ਨਿਕਲੇ ਹਨ। ੨. ਮਾਹੀਗੀਰ. ਧੀਵਰ. "ਨ ਜਾਣਾ ਮੇਉ, ਨ ਜਾਣਾ ਜਾਲੀ." (ਸ੍ਰੀ ਮਃ ੧) ਇੱਥੇ ਮੇਉ ਤੋਂ ਭਾਵ ਯਮ ਹੈ। ੩. ਮਲਾਹ. ਕੇਵਟ। ੪. ਦੇਖੋ, ਮੇਯ.


ਦੇਖੋ, ਮੇਵੜਾ.


ਅ਼. [معراج] ਸੰਗ੍ਯਾ- ਪੌੜੀ. ਸੀਢੀ। ੨. ਮੁਹ਼ੰਮਦ ਸਾਹਿਬ ਦਾ ਆਸਮਾਨੀ ਸਫਰ. ਦੇਖੋ, ਬੁਰਾਕ ੨.