ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਆਸਨ. ਸੰਗ੍ਯਾ- ਸ੍‌ਥਿਤਿ (ਇਸਥਿਤ). ਬੈਠਕ। ੨. ਬੈਠਣ ਦਾ ਵਸਤ੍ਰ, ਜਿਸ ਨੂੰ ਵਿਛਾਕੇ ਬੈਠੀਏ। ੩. ਯੋਗ ਦਾ ਤੀਜਾ ਅੰਗ, ਜਿਸ ਅਨੁਸਾਰ ਅਭ੍ਯਾਸੀ ਆਪਣੀ ਬੈਠਕ ਸਾਧਦੇ ਹਨ. ਯੋਗਸ਼ਾਸਤ੍ਰ ਵਿੱਚ ੮੪ ਆਸਨ ਪਸ਼ੂ ਪੰਛੀਆਂ ਦੀ ਨਿਸ਼ਸਤ ਅਤੇ ਵਸਤੂਆਂ ਦੇ ਆਕਾਰ ਤੋਂ ਲਏ ਹਨ, ਉਨ੍ਹਾਂ ਵਿੱਚੋਂ ਚਾਰ ਪਰਮ ਉੱਤਮ ਲਿਖੇ ਹਨ-#(ੳ) ਸਿੱਧਾਸਨ. ਖੱਬੇ ਪੈਰ ਦੀ ਅੱਡੀ ਗੁਦਾ ਪੁਰ, ਸੱਜੇ ਪੈਰ ਦੀ ਅੱਡੀ ਲਿੰਗ ਪੁਰ ਰੱਖਕੇ ਬੈਠਣਾ.#(ਅ) ਪਦਮਾਸਨ. ਸੱਜੇ ਪੱਟ ਤੇ ਖੱਬਾ ਪੈਰ, ਖੱਬੇ ਪੱਟ ਤੇ ਸੱਜਾ ਪੈਰ ਰੱਖਕੇ, ਪਿੱਠ ਪਿੱਛੋਂ ਦੀ ਹੱਥ ਕਰਕੇ ਸੱਜੇ ਹੱਥ ਨਾਲ ਸੱਜੇ ਪੈਰ ਦਾ ਅੰਗੂਠਾ ਅਤੇ ਖੱਬੇ ਹੱਥ ਨਾਲ ਖੱਬੇ ਪੈਰ ਦਾ ਅੰਗੂਠਾ ਫੜਨਾ. ਛਾਤੀ ਤੋਂ ਚਾਰ ਉਂਗਲ ਦੀ ਵਿੱਥ ਤੇ ਠੋਡੀ ਰੱਖਕੇ ਨੱਕ ਦੀ ਨੋਕ ਉੱਪਰ ਨਜਰ ਜਮਾਉਣੀ.#(ੲ) ਸਿੰਹਾਸਨ. ਗੁਦਾ ਅਰ ਲਿੰਗ ਦੇ ਵਿਚਕਾਰ ਜੋ ਸਿਉਣ ਹੈ, ਉਸ ਉੱਪਰ ਪੈਰਾਂ ਦੇ ਗਿੱਟੇ ਜਮਾਕੇ ਬੈਠਣਾ, ਗੋਡਿਆਂ ਤੇ ਦੋਵੇਂ ਹੱਥ ਰੱਖਕੇ ਨੱਕ ਦੀ ਨੋਕ ਤੇ ਟਕਟਕੀ ਲਾਉਣੀ.#(ਸ) ਭਦ੍ਰਾਸਨ. ਸਿਉਣ ਤੇ ਰੱਖੇ ਪੈਰਾਂ ਦੇ ਅੰਗੂਠੇ ਪਦਮਾਸਨ ਵਾਂਙ ਫੜਨ ਤੋਂ, ਸਿੰਹਾਸਨ ਤੋਂ "ਭਦ੍ਰਾਸਨ" ਬਣ ਜਾਂਦਾ ਹੈ. "ਜੋਗ ਸਿਧ ਆਸਣ ਚਉਰਾਸੀਹ ਏਭੀ ਕਰਿ ਕਰਿ ਰਹਿਆ." (ਸੋਰ ਅਃ ਮਃ ੫) ੪. ਸੰ. आसन्. ਜਬਾੜਾ. ਮੂੰਹ ਦਾ ਉਹ ਭਾਗ, ਜਿਸ ਵਿੱਚ ਦੰਦ ਅਤੇ ਦਾੜਾਂ ਜੜੇ ਹੋਏ ਹਨ. ਹੜਵਾਠਾ. Jaw.


ਦੇਖੋ, ਅਸ੍ਤਿ। ੨. ਆਸ੍ਤਿਕ. ਵਿ- ਕਰਤਾਰ ਅਤੇ ਪਰਲੋਕ ਦੀ ਹੋਂਦ ਮੰਨਣ ਵਾਲਾ। ੩. ਸੰਗ੍ਯਾਅਸ੍ਤ ਹੋਣ ਦੀ ਦਿਸ਼ਾ. ਪਸ਼ਚਿਮ. ਪੱਛੋਂ. "ਉਦੈ ਨਹੀਂ ਆਸਤ." (ਮਾਰੂ ਸੋਲਹੇ ਮਃ ੧) ੪. ਅਸਤ੍ਰ. ਸ਼ਸਤ੍ਰ. "ਆਸਤ ਧਾਰੇ ਨਿਹਾਰੇ." (ਗ੍ਯਾਨ)


ਦੇਖੋ, ਆਸਤਿਕ.


आस्तर- आस्तरण. ਸੰਗ੍ਯਾ- ਵਿਛਾਉਣ ਦਾ ਵਸਤ੍ਰ. ਸੇਜਾ ਦੀ ਵਿਛਾਈ. "ਆਸਤਰਨ ਬਰ ਬਿਸਦ ਵਿਸਾਲਾ." (ਗੁਪ੍ਰਸੂ) ੨. ਹਾਥੀ ਦਾ ਝੁੱਲ.


ਫ਼ਾ. [آستان] ਸੰਗ੍ਯਾ- ਅਸਥਾਨ. ਜਗਹਿ. ਥਾਂ। ੨. ਦ੍ਵਾਰ. ਦਰਵਾਜਾ। ੩. ਆਸ਼੍ਰਮ.


ਦੇਖੋ, ਅਸ੍ਤਿ। ੨. ਆਸ੍ਤਿਕ ਦਾ ਸੰਖੇਪ। ੩. ਅਸ੍ਤਿਤ੍ਵ. ਹੋਂਦ. ਦੇਖੋ, ਨਾਸ੍ਤਿ.


ਸੰ. आस्तिक. ਵਿ- ਕਰਤਾਰ ਦੀ ਹਸਤੀ ਨੂੰ ਮੰਨਣ ਵਾਲਾ. ਪਰਲੋਕ ਦਾ ਨਿਸ਼ਚਾ ਰੱਖਣ ਵਾਲਾ. Theist.


ਸੰ. आस्तीक. ਇੱਕ ਰਿਖੀ, ਜੋ ਵਾਸੁਕੀ ਨਾਗ ਦੀ ਭੈਣ ਮਨਸਾ ਦੇ ਉਦਰ ਤੋਂ ਜਰਤਕਾਰੁ ਰਿਖੀ ਦੀ ਸੰਤਾਨ ਸੀ. ਇਸ ਨੇ ਜਨਮੇਜਯ ਦੇ ਸਰਪਮੇਧ ਜੱਗ ਵਿੱਚ ਆਪਣੀ ਮਾਤਾ ਦੀ ਕੁਲ ਤਕ੍ਸ਼੍‍ਕ ਅਤੇ ਅਨੰਤ ਨਾਗਾਂ ਦੇ ਪ੍ਰਾਣ ਬਚਾਏ ਸਨ. "ਅੜ੍ਯੋ ਆਸਤੀਕੰ ਮਹਾਂ ਵਿਪ੍ਰ ਸਿੱਧੰ." (ਜਨਮੇਜਯ) ਦੇਖੋ, ਮਨਸਾ.; ਦੇਖੋ, ਆਸਤੀਕ.