ਇ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [استغِاصہ] ਇਸਤਗ਼ਾਸਾ. ਗ਼ਯਾਸ (ਫ਼ਰਯਾਦ) ਕਰਨ ਦੀ ਕ੍ਰਿਯਾ. ਨਿਆਂ ਲਈ ਕਿਸੇ ਹਾਕਿਮ ਅੱਗੇ ਨਾਲਿਸ਼ ਜਾਂ ਦਾਵਾ ਪੇਸ਼ ਕਰਨਾ.


ਦੇਖੋ, ਇਸਤਮਰਾਰ.


ਅ਼. [اشتِیاق] ਸੰਗ੍ਯਾ- ਸ਼ੌਕ਼ ਦਾ ਭਾਵ। ੨. ਅਭਿਲਾਖਾ. ਚਾਹ। ੩. ਪ੍ਰੇਮ.


ਅ਼. [اصطِلاح] ਇਸਤ਼ਿਲਾਹ਼. ਸਲਾਹ਼ ਕਰਨ ਦੀ ਕ੍ਰਿਯਾ। ੨. ਕਿਸੇ ਸ਼ਬਦ ਨੂੰ ਖਾਸ ਅਰਥ ਲਈ ਸੰਕੇਤ ਕਰਨਾ. ਜਿਵੇਂ- ਦੇਗ ਤੇਗ ਚਲਦੀ ਰਹੇ. ਭਾਵ- ਲੰਗਰ ਜਾਰੀ ਅਤੇ ਵੈਰੀਆਂ ਦਾ ਨਾਸ਼ ਹੁੰਦਾ ਰਹੇ. ਅਨਾਥਾਂ ਦਾ ਪਾਲਨ ਅਤੇ ਪਾਪੀਆਂ ਦਾ ਸੰਘਾਰ ਹੋਵੇ. ਦੇਖੋ, ਖਾਲਸੇ ਦੇ ਬੋਲੇ.


ਅ਼. [استنِجا] ਸੰਗ੍ਯਾ- ਨਾਲੀ ਦੀ ਸਫ਼ਾਈ। ੨. ਮਲ ਮੂਤ੍ਰ ਤ੍ਯਾਗਕੇ ਮਿੱਟੀ ਦੀ ਡਲੀ ਜਾਂ ਜਲ ਨਾਲ ਅੰਗ ਨੂੰ ਸਾਫ ਕਰਨ ਦੀ ਕ੍ਰਿਯਾ. ਇਸਲਾਮ ਦੇ ਧਰਮਪੁਸ੍ਤਕਾਂ ਵਿੱਚ ਲਿਖਿਆ ਹੈ ਕਿ ਵਸਤ੍ਰ ਨੂੰ ਮੂਤ੍ਰ ਲਗ ਜਾਣ ਤੋਂ ਨਮਾਜ਼ ਪੜ੍ਹਨ ਲਾਇਕ਼ ਆਦਮੀ ਨਹੀਂ ਰਹਿੰਦਾ. ਇਸ ਲਈ ਡਲੀ ਨਾਲ ਮੂਤ੍ਰ ਦੀ ਬੂੰਦ ਖ਼ੁਸ਼ਕ ਕਰ ਲੈਣੀ ਚਾਹੀਏ ਤਾਕਿ ਪਜਾਮੇ ਨੂੰ ਨਾ ਲਗੇ.


ਸੰਗ੍ਯਾ- ਇਸਤ੍ਰੀ ਤੋਂ ਉਪਜਿਆ ਰਜ. ਰਿਤੁ ਸਮੇਂ ਆਇਆ ਖ਼ੂਨ (ਰੁਧਿਰ). (ਸਨਾਮਾ) ੨. ਭਾਵ- ਲਾਲ ਸਮੁੰਦਰ. (ਸਨਾਮਾ)


ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ.


ਕਾਮਸ਼ਾਸਤ੍ਰ ਅਨੁਸਾਰ ਇਸਤ੍ਰੀ ਮਾਤ੍ਰ ਦੀਆਂ ਚਾਰ ਵੰਡਾਂ. ਚਾਰ ਪ੍ਰਕਾਰ ਦੀ ਇਸਤ੍ਰੀ. ਦੇਖੋ, ਸੰਖਿਨੀ, ਹਸਤਿਨੀ, ਚਿਤ੍ਰਿਨੀ ਅਤੇ ਪਦਮਿਨੀ ਸ਼ਬਦ, ਤਥਾ ਪੁਰੁਸ ਜਾਤਿ.


ਵਿ- ਸਤ੍ਰੀਜਿਤ. ਜਿਸ ਨੂੰ ਇਸਤ੍ਰੀ ਨੇ ਜਿੱਤ ਲਿਆ ਹੈ. ਭਾਵ- ਕਾਮੀ.


ਸੰਗ੍ਯਾ ਸਤ੍ਰੀਧਨ. ਗਹਿਣੇ ਨਕਦੀ ਆਦਿ ਉਹ ਧਨ, ਜੋ ਵਿਆਹ ਵੇਲੇ ਇਸਤ੍ਰੀ ਨੂੰ ਪਿਤਾ ਅਥਵਾ ਪਤੀ ਤੋਂ ਪ੍ਰਾਪਤ ਹੋਇਆ ਹੈ. ਕਾਤ੍ਯਾਯਨ ਅਤੇ ਮਨੂ ਨੇ ਇਸਤ੍ਰੀ ਧਨ ਛੀ ਪ੍ਰਕਾਰ ਦਾ ਲਿਖਿਆ ਹੈ-#(੧) ਵਿਆਹ ਵੇਲੇ ਦਿੱਤਾ ਮਾਲ ਧਨ.#(੨) ਮੁਕਲਾਵੇ ਵੇਲੇ ਜਾਂ ਕੰਨ੍ਯਾ ਦੀ ਵਿਦਾਇਗੀ ਵੇਲੇ ਦਿੱਤਾ ਸਾਮਾਨ.#(੩) ਪਤੀ ਦਾ ਇਸਤ੍ਰੀ ਨੂੰ ਪ੍ਰਸੰਨ ਕਰਨ ਲਈ ਦਿੱਤਾ ਸਾਮਾਨ.#(੪) ਭਾਈ ਦਾ ਦਿੱਤਾ ਧਨ ਆਦਿ ਪਦਾਰਥ.#(੫) ਮਾਤਾ ਦਾ ਦਿੱਤਾ ਮਾਲ.#(੬) ਸਮੇਂ ਸਮੇਂ ਸਿਰ ਪਿਤਾ ਵੱਲੋਂ ਅਨੇਕਵਾਰ ਮਿਲਿਆ ਧਨ. ਦੇਖੋ, ਮਨੁ ਸਿਮ੍ਰਿਤਿ ਅਃ ੯, ਸ਼ ੧੯੪.


ਸੰਗ੍ਯਾ- ਮੋਹਿਨੀ ਅਵਤਾਰ. (ਦਸਮਗ੍ਰੰਥ)