ਐ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਘਰ. ਦੇਖੋ, ਅਯਨ. "ਦਯਾ ਐਨ ਸੁਨ ਬੈਨ ਏ." (ਨਾਪ੍ਰ) ੨. ਅ਼. [عیَن] ਐ਼ਨ. ਸੰਗ੍ਯਾ- ਨੇਤ੍ਰ. ਅੱਖ। ੩. ਦ੍ਰਿਸ੍ਟਿ. ਨਜਰ। ੪. ਸੁਰਗ। ੫. ਸੂਰਜ। ੬. ਕਿਰਣ। ੭. ਧਨ। ੮. ਵਿ- ਉਸ ਜੈਸਾ. ਓਹੋ ਜੇਹਾ.


ਫ਼ਾ. [عیَنک] ਐ਼ਨਕ. ਸੰਗ੍ਯਾ- ਐ਼ਨ (ਅੱਖ) ਤੇ ਲਾਉਣ ਦੀ ਸ਼ੀਸ਼ਾ. ਚਸ਼ਮਾ.


ਅ਼. ਐ਼ਨੁਲਯਕ਼ੀਨ. ਸਹੀ (ਯਥਾਰਥ) ਨਿਸ਼ਚਾ. ਸੰਸੇ ਬਿਨਾ ਗ੍ਯਾਨ.#ਵਿਦ੍ਵਾਨਾਂ ਨੇ ਯਕ਼ੀਨ (ਨਿਸ਼ਚੇ) ਦੇ ਤਿੰਨ ਭੇਦ ਮੰਨੇ ਹਨ- ਇ਼ਲਮੁਲਯਕ਼ੀਨ. ਐ਼ਨੁਲਯਕ਼ੀਨ ਅਤੇ ਹ਼ੱਕ਼ੁਲਯਕ਼ੀਨ.#(ੳ) ਅਮ੍ਰਿਤਸਰ, ਪੰਜਾਬ ਵਿੱਚ ਇੱਕ ਸ਼ਹਿਰ ਹੈ, ਇਹ ਜਾਣਨਾ ਇ਼ਲਮੁਲਯਕ਼ੀਨ ਹੈ.#(ਅ) ਅਮ੍ਰਿਤਸਰ ਨੂੰ ਨੇਤ੍ਰਾਂ ਨਾਲ ਵੇਖਕੇ ਉਸ ਦੀ ਵਸੋਂ, ਰੂਪ, ਬਣਾਉਟ ਦਾ ਜਾਣਨਾ ਐ਼ਨੁਲਯਕ਼ੀਨ ਹੈ.#(ੲ) ਅਮ੍ਰਿਤਸਰ ਕਿਸ ਗੁਰੂ ਨੇ ਬਣਾਇਆ ਕਿਸ ਤਰਾਂ ਬਣਿਆ, ਇਸ ਦੇ ਦਰਸ਼ਨ ਦਾ ਕੀ ਲਾਭ ਹੈ, ਇਤ੍ਯਾਦਿ ਜਾਣਨਾ ਹ਼ੱਕ਼ੁਲਯਕ਼ੀਨ ਹੈ.


ਅ਼. [عیَب] ਸੰਗ੍ਯਾ- ਵ੍ਯਸਨ. ਭੈੜੀ ਵਾਦੀ। ੨. ਔਗੁਣ. ਦੋਸ. "ਐਬ ਤਨਿ ਚਿਕੜੋ." (ਸ੍ਰੀ ਮਃ ੧)