ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਚਤੁਸ੍‌ਤ੍ਰਿੰਸ਼ਤ੍‌. ਤੀਹ ਉੱਪਰ ਚਾਰ- ੩੪.


ਸੰਸਕ੍ਰਿਤ ਦੇ ਅਸਲ ਅੱਖਰ ੩੪#अ इ उ#क ख ग घ ङ#च छ ज झ ञ#ट ठ ड ढ ण#त थ द ध न#प फ ब भ म#य र ल व स ह.#ਬਾਕੀ ਜੋ ਅੱਖਰ ਹਨ ਉਹ ਇਨ੍ਹਾਂ ਅੱਖਰਾਂ ਦੇ ਮੇਲ ਤੋਂ ਹਨ. ਜੈਸੇ- ਕ ਸ ਤੋਂ क्ष, ਜ ਞ ਤੋਂ ज्ञ, ਤ ਰ ਤੋਂ त्र ਆਦਿਕ. ਅਤੇ ਇੱਕ ਹੀ ਸੱਸੇ ਦੇ ਤਿੰਨ ਰੂਪ ਹਨ. "ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਖਰ (ਅਛਰ) ਮਾਹੀ." (ਸੋਰ ਅਤੇ ਮਾਰੂ ਰਵਿਦਾਸ)


ਦੇਖੋ, ਚਉਤੀ.


ਸੰਗ੍ਯਾ- ਚਾਰ ਤੁਕਾਂ ਦੇ ਪਦ ਵਾਲਾ ਸ਼ਬਦ. ਹਰੇਕ ਚਾਰ ਤੁਕਾਂ ਪਿੱਛੋਂ ਜਿਸ ਸ਼ਬਦ ਵਿੱਚ ਅੰਗ ਹੋਵੇ.


ਸੰ. ਚਤੁਰ੍‍ਥੀ ਸੰਗ੍ਯਾ- ਚੰਦ੍ਰਮਾ ਦੇ ਚਾਨਣੇ ਅਤੇ ਅਨ੍ਹੇਰੇ ਪੱਖ ਦੀ ਚੌਥੀ ਤਿਥਿ. "ਚਉਥਹਿ ਚੰਚਲ ਮਨ ਕਉ ਗਹਹੁ." (ਗਉ ਥਿਤੀ ਕਬੀਰ)


ਵਿ- ਚਤੁਰ੍‍ਥ. ਚੌਥਾ. ਚੌਥੀ. ਚਾਰਵਾਂ. "ਤ੍ਰੈਗੁਣ ਮਾਇਆਮੋਹੁ ਹੈ ਗੁਰਮੁਖਿ ਚਉਥਾਪਦ ਪਾਇ." (ਸ੍ਰੀ ਮਃ ੩) "ਹਰਿ ਚਉਥੜੀ ਲਾਵ ਮਨਿ ਸਹਜੁ ਭਇਆ." (ਸੂਹੀ ਛੰਤ ਮਃ ੪)


ਸੰਗ੍ਯਾ- ਜਾਗ੍ਰਤ ਸ੍ਵਪਨ ਸੁਖੁਪਤਿ ਤੋਂ ਪਰੇ ਗ੍ਯਾਨਪਦ. ਤੁਰੀਯ (ਤੁਰੀਆ) ਅਵਸ੍‍ਥਾ. ਗ੍ਯਾਨ ਅਵਸ੍‍ਥਾ. "ਚਉਥੇ ਪਦ ਕਉ ਜੋ ਨਰੁ ਚੀਨੈ." (ਕੇਦਾ ਕਬੀਰ)


ਚਤੁਰ੍‍ਥੀ. ਦੇਖੋ, ਚਉਥ. "ਚਉਥਿ ਉਪਾਏ ਚਾਰੇ ਬੇਦਾ." (ਬਿਲਾ ਥਿਤੀ ਮਃ ੧)