ਸੰਗ੍ਯਾ- ਛੀ ਦਾ ਸਮੁਦਾਇ (ਇਕੱਠ). ੨. ਛੀ ਛੰਦਾਂ ਦਾ ਮਜਮੂਆ. ਦੇਖੋ, ਆਸਾ ਰਾਗ ਵਿੱਚ ਗੁਰੂ ਰਾਮਦਾਸ ਸਾਹਿਬ ਦੇ ਛੱਕੇ, ਜੋ ਆਸਾ ਦੀ ਵਾਰ ਨਾਲ ਮਿਲਾਕੇ ਗਾਈਦੇ ਹਨ। ੩. ਜੂਏ ਦਾ ਇੱਕ ਦਾਉ, ਜਿਸ ਵਿੱਚ ਕੌਡੀਆਂ ਸਿੱਟਣ ਤੋਂ ਛੀ ਕੌਡੀਆਂ ਚਿੱਤ ਪੈਂਦੀਆਂ ਹਨ। ੪. ਪੰਜ ਗ੍ਯਾਨਇੰਦ੍ਰੀਆਂ ਅਤੇ ਅੰਤਹਕਰਣ.
ਕ੍ਰਿ- ਖਵਾਉਣਾ. ਪਿਆਉਣਾ। ੨. ਸਜਾਉਣਾ. ਸਿੰਗਾਰਨਾ। ੩. ਪ੍ਰਸੰਨ ਕਰਨਾ.
nan
ਕ੍ਰਿ- ਪੰਜ ਗ੍ਯਾਨਇੰਦ੍ਰੀਆਂ ਅਤੇ ਮਨ ਦਾ ਕਰਮ ਛੁੱਟਣਾ. ਸੁਧ ਬੁਧਿ ਦਾ ਮਿਟਜਾਣਾ. ਹੋਸ਼ ਹਵਾਸ ਠਿਕਾਣੇ ਨਾ ਰਹਿਣੇ। ੨. ਜੂਏ ਵਿੱਚ ਹਾਰਨਾ. ਹਾਰ ਦੇ ਕਾਰਣ ਹੱਥੋਂ ਕੌਡੀਆਂ ਦਾ ਡਿਗ ਪੈਣਾ.
nan
ਛਕਿਤ ਦਾ ਸੰਖੇਪ। ੨. ਛਕਕੇ. ਦੇਖੋ, ਛਕਣਾ ੨. "ਛਕਿ ਕਿਨ ਰਹਹੁ ਛਾਡਿ ਕਿਨ ਆਸਾ?" (ਗਉ ਬਾਵਨ ਕਬੀਰ) ੩. ਸਜਕੇ. ਸ਼ੋਭਾ ਸਹਿਤ ਹੋ ਕੇ. ਦੇਖੋ, ਛਕਣਾ ੩.
ਭਕ੍ਸ਼੍ਣ ਕੀਤਾ. ਖਾਧਾ। ੨. ਤ੍ਰਿਪਤ ਹੋਇਆ। ੩. ਸਜਿਆ. ਭੂਸਿਤ ਹੋਇਆ.
ਵਿ- ਭੂਸਿਤ. ਸ਼ੋਭਾ ਅਤੇ ਸ਼ਿੰਗਾਰ ਸਹਿਤ। ੨. ਤ੍ਰਿਪਤ. ਸੰਤੁਸ੍ਟ.
ਛੱਕਾ ਦਾ ਬਹੁ ਵਚਨ। ੨. ਦਸ਼ਮੇਸ਼ ਦੇ ਨਾਮ ਤੋਂ ਕਿਸੇ ਦੁਰਗਾਭਗਤ ਦੀ ਰਚਨਾ ਦੇ ਛੀ ਛੰਦ, ਜਿਨ੍ਹਾਂ ਦੇ ਮੁੱਢ ਪਾਠ ਹੈ- "ਨਮੋ ਉਗ੍ਰਦੰਤੀ ਅਨੰਤੀ ਸਿਵੈਯਾ." xxx ਆਦਿ.
nan