ਕ੍ਰਿ- ਦਿਲ ਦੁਖਾਉਣ ਲਈ ਬਕਬਾਦ ਕਰਨਾ. "ਨਾਨਕ ਬੋਲਣ ਝਖਣਾ." (ਵਾਰ ਮਾਝ ਮਃ ੧) ੨. ਭਟਕਣਾ.
ਸੰਗ੍ਯਾ- ਵਿਤੰਡਾਵਾਦ. ਸਿਰਖਪਾਈ. "ਨਾਨਕ ਲੇਖੈ ਇਕੁ ਗਲੁ, ਹੋਰੁ ਹਉਮੈ ਝਖਣਾ ਝਾਖ." (ਵਾਰ ਆਸਾ)
ਦੇਖੋ, ਝਖਣਾ. "ਬਹੁਤਾ ਬੋਲਣੁ ਝਖਣੁ ਹੋਇ." (ਧਨਾ ਮਃ ੧)
ਸੰਗ੍ਯਾ- ਤਾਲ, ਜੋ ਝਸ (ਮੱਛੀ) ਨੂੰ ਪਨਾਹ ਦਿੰਦਾ ਹੈ. (ਸਨਾਮਾ) ੨. ਸਮੁੰਦਰ.
ਸੰਗ੍ਯਾ- ਮੱਛਾਂ ਦੇ ਧਾਰਨ ਵਾਲਾ ਸਮੁੰਦਰ. (ਸਨਾਮਾ)
(ਸਨਾਮਾ) ਸੰਗ੍ਯਾ- ਝਖ (ਮੱਛ) ਦੇ ਧਾਰਨ ਵਾਲਾ (ਸਮੁੰਦਰ), ਉਸ ਦਾ ਸੁਤ (ਪੁਤ੍ਰ) (ਚੰਦ੍ਰਮਾ), ਉਸ ਦੇ ਧਾਰਨ ਵਾਲਾ ਆਕਾਸ਼, ਆਕਾਸ਼ ਵਿੱਚ ਵਿਚਰਣ ਵਾਲਾ ਤੀਰ. ਧਨੁਖ ਤੋਂ ਚਲਾਇਆ ਹੋਇਆ ਤੀਰ ਆਕਾਸ਼ ਵਿੱਚ ਉਡਦਾ ਹੈ.
ਦੇਖੋ, ਝਖਕੇਤੁ.
nan
nan
nan
nan
ਕ੍ਰਿ- ਬਕਬਾਦ ਕਰਨਾ. ਵ੍ਰਿਥਾ ਬਕਣਾ. ਕੁੱਤੇ ਦੀ ਤਰਾਂ ਭੌਂਕਣਾ. ਦੇਖੋ, ਝਖ. "ਝਖ ਮਾਰਉ ਸਗਲ ਸੰਸਾਰੁ." (ਗੌਂਡ ਮਃ ੫) "ਸਭ ਦੁਸਟ ਝਖਮਾਰਾ." (ਆਸਾ ਛੰਤ ਮਃ ੪) ੨. ਭਟਕਦੇ ਫਿਰਨਾ। ੩. ਝਸ (ਮੱਛੀ) ਦਾ ਸ਼ਿਕਾਰ ਕਰਨਾ.