nan
ਠਗ- ਔਰ. ਹੋਰਨਾਂ ਦੇ ਠਗਣ ਲਈ. "ਚਿਤਵਤ ਰਹਿਓ ਠਗਉਰ, ਨਾਨਕ ਫਾਸੀ ਗਲਿ ਪਰੀ." (ਸ. ਮਃ ੯) ਵਿਚਾਰਦਾ ਰਿਹਾ ਹੋਰਨਾਂ ਦੇ ਠਗਣ ਲਈ, ਪਰ ਫਾਂਸੀ ਆਪਣੇ ਹੀ ਗਲ ਪਈ। ੨. ਦੇਖੋ, ਠਗਮੌਰ.
nan
ਸੰਗ੍ਯਾ- ਠਗਮੂਰੀ. ਠਗੂਬਟੀ. ਉਹ ਨਸ਼ੇ ਵਾਲੀ ਵਸਤੁ, ਜਿਸ ਨਾਲ ਬੇਹੋਸ਼ ਕਰਕੇ ਠਗ ਧਨ ਲੁਟਦਾ ਹੈ. "ਬਿਖੈ ਠਗਉਰੀ ਜਿਨਿ ਜਿਨਿ ਖਾਈ." (ਗਉ ਮਃ ੫) "ਜਿਨਿ ਠਗਉਲੀ ਪਾਈਆ." (ਅਨੰਦੁ) ੨. ਠਗਮੂਰੀ ਦੇ ਸਮਾਨ ਪ੍ਰੇਮ ਸ਼੍ਰੱਧਾ ਆਦਿ ਸ਼ੁਭਗੁਣਾਂ ਨਾਲ, ਆਪਣੇ ਪ੍ਰੀਤਮ ਦਾ ਮਨ ਚੁਰਾਉਣਾ ਰੂਪ ਸਾਧਨ ਭੀ ਠਗਉਰੀ ਵਰਣਨ ਕੀਤਾ ਹੈ. "ਮਾਨੁ ਤਿਆਗਿ ਕਰਿ ਭਗਤਿ ਠਗਉਰੀ." (ਗਉ ਛੰਤ ਮਃ ੫) "ਪ੍ਰੇਮ ਠਗਉਰੀ ਪਾਇ." (ਸ੍ਰੀ ਛੰਤ ਮਃ ੫)
ਸੰਗ੍ਯਾ- ਠਗ ਦਾ ਆਯੁਧ (ਸ਼ਸਤ੍ਰ) ਫਾਂਸੀ. (ਸਨਾਮਾ)
ਠਗਣ ਵਾਲਾ. ਠਗਣਹਾਰ. "ਸੂਨੇ ਨਗਰਿ ਪਰੇ ਠਗਹਾਰੇ." (ਗਉ ਮਃ ੫)ਭਾਵ- ਕਾਮਾਦਿ ਬਿਕਾਰ.
ਇਕ ਮਾਤ੍ਰਿਕਰਾਣ, ਜੋ ਪੰਜ ਮਾਤ੍ਰਾ ਦਾ ਹੁੰਦਾ ਹੈ. ਠਗਣ ਦੇ ਇਹ ਸਰੂਪ ਹਨ:-#, , , , , , , .#੨. ਕ੍ਰਿ- ਠਗਣਾ. ਧੋਖੇ ਨਾਲ ਧਨ ਹਰਨਾ. "ਅਖੀ ਤ ਮੀਟਹਿ ਨਾਕੁ ਪਕੜਹਿ ਠਗਣ ਕਉ ਸੰਸਾਰੁ." (ਧਨਾ ਮਃ ੧)
ਵਿ- ਠਗਣ ਵਾਲਾ। ੨. ਸੰਗ੍ਯਾ- ਠਗ। ੩. ਭਾਵ- ਆਤਮਗ੍ਯਾਨੀ. "ਠਗਣਹਾਰ ਅਣਠਗਦਾ ਠਾਗੈ." (ਰਾਮ ਮਃ ੫) ਜੋ ਜਗਤ ਅਥਵਾ ਵਿਕਾਰ ਕਿਸੇ ਦੇ ਪੇਚ ਵਿੱਚ ਨਹੀਂ ਆਉਂਦੇ ਸਨ, ਉਨ੍ਹਾਂ ਨੂੰ ਗ੍ਯਾਨੀ ਠਗਦਾ ਹੈ.
ਦੇਖੋ, ਠਗਣ ੨.
nan
ਠੱਗੀ ਕਰਨ ਵਾਲੀ ਇਸਤ੍ਰੀ। ੨. ਮਾਇਆ.
nan