ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [تسکیِن] ਸੰਗ੍ਯਾ- ਤਸੱਲੀ. ਧੀਰਯ। ੨. ਦਿਲਾਸਾ. ਇਸ ਦਾ ਮੂਲ ਸਕਨ ਹੈ.


ਅ. [تشخیِص] ਤਸ਼ਖ਼ੀਸ. ਸੰਗ੍ਯਾ- ਨਿਸ਼ਚਾ। ੨. ਨਿਰਣਯ (ਨਿਰਨਾ). ੩. ਰੋਗ ਦੀ ਪਛਾਣ. ਇਸ ਦਾ ਮੂਲ ਸ਼ਖ਼ਸ ਹੈ.


ਫ਼ਾ. [تشت] ਅਥਵਾ [طشت] ਤ਼ਸ਼ਤ. ਸੰਗ੍ਯਾ- ਤਾਂਬੇ ਦਾ ਇੱਕ ਭਾਂਡਾ, ਜੋ ਬਾਟੀ ਦੀ ਸ਼ਕਲ ਦਾ ਹੁੰਦਾ ਹੈ. ਇਸ ਵਿੱਚ ਹਿੰਦੂ ਪੁਜਾਰੀ ਮੂਰਤਿ ਦਾ ਸਨਾਨ ਕਰਾਉਂਦੇ ਹਨ। ੨. ਸੰ. ਤਸ੍ਟਾ. ਵਿ- ਛਿੱਲਣ (ਤੱਛਣ) ਵਾਲਾ.


ਸੰਗ੍ਯਾ- ਥਾਲੀ ਦੇ ਆਕਾਰ ਦਾ ਡੂੰਘੇ ਥੱਲੇ ਵਾਲਾ ਬਰਤਨ. ਥਾਲ. ਦੇਖੋ, ਤਸਟਾ ੧.


ਫ਼ਾ. [طشتری] ਤ਼ਸ਼੍ਤਰੀ. ਸੰਗ੍ਯਾ- ਥਾਲੀ. ਰਿਕਾਬੀ. ਛੋਟਾ ਤ਼ਸ਼ਤ. ਦੇਖੋ, ਤਸਟਾ ੧.


ਅ਼. [تصدیِع] ਤਸਦੀਅ਼. ਸੰਗ੍ਯਾ- ਸਿਰ ਦੁਖਾਉਣ ਦੀ ਕ੍ਰਿਯਾ. ਇਸ ਦਾ ਮੂਲ ਸਦਅ਼ (ਸਿਰਪੀੜ) ਹੈ. ਇਸੇ ਤੋਂ ਪੰਜਾਬੀ ਸ਼ਬਦ ਤਸੀਹਾ ਬਣਿਆ ਹੈ.