ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਧਕੇਲਣ ਦੀ ਕ੍ਰਿਯਾ. ਧੱਕਾ. "ਜਾ ਬਖਸੇ ਤਾ ਧਕਾ ਨਹੀ." (ਵਾਰ ਸੂਹੀ ਮਃ ੧) ਜਦ ਵਾਹਗੁਰੂ ਬਖ਼ਸ਼ਦਾ ਹੈ ਫੇਰ ਲੋਕ ਪਰਲੋਕ ਵਿੱਚ ਧੱਕੇ ਨਹੀਂ ਪੈਂਦੇ. "ਭਾਵੈ ਧੀਰਕ ਭਾਵੈ ਧਕੇ." (ਆਸਾ ਮਃ ੧) ੩. ਜ਼ੋਰਾਵਰੀ. ਸੀਨਾਜ਼ੋਰੀ.


ਦੇਖੋ, ਧਕਾ.


ਸੰਗ੍ਯਾ- ਧੱਕੇਬਾਜ਼ੀ. ਕਸ਼ਮਕਸ਼. ਰੇਲਪੇਲ. "ਧਕਾਧਕੀ ਧੱਕੰ." (ਵਿਚਿਤ੍ਰ)