ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਰਹਿਣਾ. ਵਸਨਾ. ਸੰ. ਵਸਨ. ਦੇਖੋ, ਵਸ੍‌ ਧਾ। ੨. ਵਰਸਣਾ. ਵਰ੍ਹਣਾ. ਦੇਖੋ, ਬਸੈ.


ਵਸਦਾ ਹੈ. "ਬਸਤ ਸੰਗਿ ਹਰਿਸਾਧ ਕੈ." (ਬਿਲਾ ਮਃ ੫) ੨. ਸੰ. ਵਸ੍ਤ. ਸੰਗ੍ਯਾ- ਚੀਜ਼. ਪਦਾਰਥ। "ਬਸਤ ਮਾਹਿ ਲੇ ਬੋਸਤ ਗਡਾਈ." (ਸੁਖਮਨੀ) ੩. ਸੰ. ਵਸਤ੍ਰ ਵਸਨ। ੪. ਸੰ. ਬਸ੍ਤ. ਬਕਰਾ। ੫. ਫ਼ਾ. [بست] ਵਿ- ਬੱਧਾ. ਬੰਨ੍ਹਿਆ ਹੋਇਆ. ਦੇਖੋ, ਬਸਤਨ। ੬. ਸੰਗ੍ਯਾ- ਪ੍ਰੇਮੀ, ਜਿਸ ਨਾਲ ਦਿਲ ਬੱਧਾ ਹੈ। ੭. ਗੱਠ. ਗ੍ਰੰਥਿ. ੮. ਦਸਤਾਰ. ਪੱਗ.


ਫ਼ਾ. [بستن] ਕ੍ਰਿ- ਬੰਨ੍ਹਣਾ. ਬੰਧਨ.


ਫ਼ਾ. [بستی] ਬੰਨ੍ਹਣ ਲਾਇਕ। ੨. ਬਸ੍ਤਨ (ਬੰਨ੍ਹਣਾ) ਕਰੂਗਾ. "ਜਬ ਅਜਰਾਈਲ ਬਸਤਨੀ." (ਤਿਲੰ ਮਃ ੫) ੩. ਸੰਗ੍ਯਾ- ਪੋਸ਼ਾਕ ਦੇ ਉੱਪਰ ਲਪੇਟਿਆ ਹੋਇਆ ਵਸਤ੍ਰ. ਉਹ ਕਪੜਾ, ਜਿਸ ਵਿੱਚ ਵਸਤ੍ਰ ਬੰਨ੍ਹੇ ਜਾਂਦੇ ਹਨ। ੪. ਘੋੜੇ ਦੇ ਚਾਰਜਾਮੇ ਉੱਪਰ ਪਾਕੇ ਬੱਧਾ ਸੁੰਦਰ ਕਪੜਾ. ਬਸਤੀਨ. "ਪਾਇ ਬਸਤਨੀ ਸੁੰਦਰ ਜੀਨ." (ਗੁਪ੍ਰਸੂ)


ਸੰ. ਵਸਤ੍ਰ. ਸੰਗ੍ਯਾ- ਕਪੜਾ. ਪੋਸ਼ਾਕ.


ਵਸਦਾ ਰਹਿੰਦਾ. "ਬਸਤਾ ਤੂਟੀ ਝੁੰਪੜੀ." (ਵਾਰ ਜੈਤ) ੨. ਸੰਗ੍ਯਾ- ਵਸਤ੍ਰ. ਕਪੜੇ. "ਹਸਤਿ ਘੋੜੇ ਅਰੁ ਬਸਤਾ." (ਗਉ ਮਃ ੫) ੩. ਫ਼ਾ. [بستہ] ਬਸਤਹ. ਵਿ- ਬੰਨ੍ਹਿਆ ਹੋਇਆ। ੪. ਸੰਗ੍ਯਾ- ਥੈਲਾ. ਜੁਜ਼ਦਾਨ. ਮਿਸਲਾਂ ਬੰਨ੍ਹਣ ਦਾ ਕਪੜਾ.


ਵਸਦੀ. "ਇਹ ਬਸਤੀ, ਤਾ ਬਸਤ ਸਰੀਰਾ." (ਆਸਾ ਕਬੀਰ) ੨. ਸੰਗ੍ਯਾ- ਆਬਾਦੀ. ਵਸੋਂ ਸੰ. ਵਸਤਿ। ੩. ਗ੍ਰਾਮ. ਨਗਰ.


ਇੱਕ ਪਿੰਡ, ਜੋ ਜਿਲਾ ਤਸੀਲ ਜਲੰਧਰ ਵਿੱਚ ਹੈ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦਸਾਹਿਬ ਜੀ ਦਾ ਗੁਰਦ੍ਵਾਰਾ ਹੈ.