ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਭਸੁਡੀ.


ਸੰ. भस्मन्- ਭਸਮਨ. ਸੰਗ੍ਯਾ- ਸੁਆਹ. ਭਸਮ. ਰਾਖ। "ਭਏ ਭ੍ਰਮ ਭਸਨਾ." (ਬਿਲਾ ਮਃ ੫)


ਸੁਆਹ. ਰਾਖ. ਦੇਖੋ, ਭਸਨਾ. "ਭਸਮ ਕਰੈ ਲਸਕਰ ਕੋਟਿ ਲਾਖੈ." (ਸੁਖਮਨੀ) "ਭਸਮ ਚੜਾਇ ਕਰਹਿ ਪਾਖੰਡ." (ਰਾਮ ਅਃ ਮਃ ੧) ਬਾਈਬਲ ਦੇ ਦੇਖਣ ਤੋਂ ਪ੍ਰਤੀਤ ਹੁੰਦਾ ਹੈ ਕਿ ਯਹੂਦੀ ਆਦਿ ਮਤਾਂ ਵਾਲੇ ਭੀ ਭਾਰਤ ਦੇ ਸਾਧਾਂ ਵਾਂਙ ਸ਼ਰੀਰ ਤੇ ਭਸਮ ਮਲਦੇ ਸਨ. ਯਥਾ- "ਮੈ ਵਰਤ ਰੱਖਕੇ ਭੂਰੇ ਹੰਢਾਕੇ ਅਤੇ ਸੁਆਹ ਮਲਕੇ ਪਰਮੇਸਰ ਦੀ ਭਾਲ ਕੀਤੀ." Daniel ਕਾਂਡ ੯। ੨. ਧੂਲਿ. ਰਜ. ਧੂੜ. "ਮੈ ਸਤਿਗੁਰਿ ਭਸਮ ਲਗਾਵੈਗੋ." (ਕਾਨ ਅਃ ਮਃ ੪)


ਦੇਖੋ, ਅੰਧੂਲਾ ੨.


ਸੰ. ਵਸ੍‍ਮਕ. ਜਠਰਾਗਨਿ ਦੀ ਪ੍ਰਚੰਡਤਾ ਨਾਲ ਕਫ ਖ਼ੁਸ਼ਕ ਹੋਣ ਅਤੇ ਪਿੱਤ ਦੀ ਅਧਿਕਤਾ ਤੋਂ ਪੈਦਾ ਹੋਇਆ ਇੱਕ ਰੋਗ, ਜਿਸ ਕਰਕੇ ਰੋਗੀ ਨੂੰ ਤ੍ਰਿਪਤੀ ਨਹੀਂ ਹੁੰਦੀ ਅਰ ਖਾਧੀ ਗਿਜ਼ਾ ਸ਼ਰੀਰ ਨੂੰ ਪੁਸ੍ਟ ਨਹੀਂ ਕਰਦੀ, ਹਰ ਵੇਲੇ ਪਿਆਸ ਲਗੀ ਰਹਿਂਦੀ ਹੈ, ਕਦੇ ਕਦੇ ਮੂਰਛਾ ਹੋ ਜਾਂਦੀ ਹੈ। ੨. ਸੋਨਾ. ਸੁਵਰਣ। ੩. ਵਿੜੰਗ ਦਵਾਈ. Embelia Ribes.


ਸੰਗ੍ਯਾ- ਭਸ੍‍ਮ (ਸੁਆਹ) ਹੋਵੇ ਜਿਸ ਥਾਂ. ਭੱਠੀ. ਚੁਲ੍ਹਾ. ਧੂਣੀ। ੨. ਰਸਵਤੀ. ਪਾਕਸ਼ਾਲਾ. ਰਸੋਈਖਾਨਾ. "ਅੰਡਟੂਕ ਜਾਚੈ ਭਸਮਤੀ." (ਮਲਾ ਨਾਮਦੇਵ) ਬ੍ਰਹਮਾਂਡ ਦਾ ਹੇਠਲਾ ਟੁਕੜਾ ਜਿਸ ਦੀ ਪਾਕਸ਼ਾਲਾ ਹੈ.


ਦੇਖੇ, ਭਸਮੀਭੂਤ.