ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [یکدِگر] ਕ੍ਰਿ. ਵਿ- ਇੱਕ ਦੂਜਾ। ੨. ਬਯਕ ਦਿਗਰ. ਇੱਕ ਦੂਜੇ ਨਾਲ.


ਫ਼ਾ. [یکبار] ਕ੍ਰਿ. ਵਿ- ਇੱਕੋ ਵੇਰ. ਏਕ ਦਫ਼ਅ਼ਹ.


ਫ਼ਾ. [یکبارگی] ਕ੍ਰਿ. ਵਿ- ਇੱਕੇ ਵੇਰ. ਦਫ਼ਅ਼ਤਨ. ਅਚਾਨਕ.


ਫ਼ਾ. [یکّہ] ਸੰਗ੍ਯਾ- ਦੋ ਪਹੀਆ ਗੱਡੀ, ਜਿਸ ਨੂੰ ਇੱਕ ਘੋੜਾ ਜੋਤਿਆ ਜਾਂਦਾ ਹੈ। ੨. ਤਾਸ਼ ਦਾ ਉਹ ਪੱਤਾ, ਜਿਸ ਤੇ ਹਰੇਕ ਰੰਗ ਦਾ ਪਹਿਲਾ ਚਿੰਨ੍ਹ ਹੁੰਦਾ ਹੈ। ੩. ਵਿ- ਕੱਲਾ. ਏਕਲਾ.