ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹਸ੍ਤ (ਹੱਥ) ਵਿੱਚ ਗਤ (ਆਇਆ). ਹੱਥ ਲੱਗਾ.


ਸੰਗ੍ਯਾ- ਹੱਥ ਫੜਨ ਦੀ ਕ੍ਰਿਯਾ. ਹਾਥ ਪਕੜਨਾ. ਦਸ੍ਤਗੀਰੀ। ੨. ਵਿਆਹ. ਪਾਣਿਗ੍ਰਹਣ. ਸ਼ਾਦੀ ਵਿੱਚ ਪਤੀ ਆਪਣੀ ਇਸਤ੍ਰੀ ਦਾ ਹੱਥ ਗ੍ਰਹਣ ਕਰਦਾ ਹੈ. ਹਥਲੇਵਾ.


ਹੱਥ ਫੜਨਾ. ਦੇਖੋ, ਹਸ੍ਤਗ੍ਰਹਣ.


ਹਥੇਲੀ. ਹੱਥ ਦੀ ਤਲੀ. ਕਰਤਲ.


ਫ਼ਾ. [ہستن] ਹੋਣਾ. ਅਸ੍ਤਿਤ੍ਵ.


ਦੇਖੋ, ਹਸ੍ਤਿਨਾਪੁਰ.