ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਡਿਗਕੇ. ਗਿਰਾਉ ਵਿੱਚ ਆਕੇ. ਦੇਖੋ, ਡੀਗ. "ਰੇ ਮਨ ਡੀਗਿ ਨ ਡੋਲੀਐ." (ਸਵਾ ਮਃ ੧) "ਮਨੁ ਡੀਗਿ ਡੋਲਿ ਨ ਜਾਇ ਕਤਹੀ." (ਬਿਲਾ ਛੰਤ ਮਃ ੧)


ਦੇਖੋ, ਡਿਠ। ੨. ਦੇਖਕੇ. "ਮੇਰਾ ਕਮਲੁ ਬਿਗਸੈ ਸੰਤ ਡੀਠ." (ਮਾਲੀ ਮਃ ੫)


ਦੇਖੋ, ਡਿਠਾ. "ਕੇਵਡੁ ਵਡਾ ਡੀਠਾ ਹੋਏ." (ਸੋਦਰੁ)


ਸੰਗ੍ਯਾ- ਦ੍ਰਿਸ੍ਟਿ. ਨਜਰ. "ਛੀਕੇ ਪਰ ਤੇਰੀ ਬਹੁਤੁ ਡੀਠਿ." (ਬਸੰ ਕਬੀਰ)


ਦੇਖਿਆ। ੨. ਦ੍ਰਿਸ੍ਟਿ ਆਉਂਦਾ. "ਕਰ ਕੰਪਹਿ ਸਿਰੁ ਡੋਲ ਨੈਣਿ ਨ ਡੀਠਿਆ." (ਜੈਤ ਛੰਤ ਮਃ ੫)


ਦੇਖੀ. "ਸਾਕਤ ਕੀ ਬਿਧਿ ਨੈਨਹੁ ਡੀਠੀ." (ਰਾਮ ਮਃ ੫)


ਦੇਖੇ, ਡਿਠੁ. "ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈ ਡੀਠੁ." (ਵਾਰ ਰਾਮ ੨. ਮਃ ੫)


ਦੇਖੇ, ਲਿਆ. ਦੇਖਿਆ. "ਵਿਰਲੇ ਕਾਹੂ ਡੀਠੁਲਾ." (ਧਨਾ ਨਾਮਦੇਵ)


ਦੇਖੋ, ਡਿਠੇ. "ਕੋਟਿ ਫਲਾ ਦਰਸਨ ਗੁਰ ਡੀਠੇ." (ਟੋਡੀ ਮਃ ੫)


ਸੰਗ੍ਯਾ- ਰੇਖਾ. ਲਕੀਰ.