ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਮਹਿਸੀ. ਭੈਂਸ. ਮੈਂਹ. ਮੱਝ. "ਸੁਣਕੈ ਸਦ ਮਾਹੀ ਦਾ ਮੇਹੀ ਪਾਣੀ ਘਾਹ ਮੁਤੋਨੇ." (ਦਸਮਗ੍ਰੰਥ) ਮਾਹੀ ਦਾ ਸੱਦ ਸੁਣਕੇ ਮੱਝਾਂ ਨੇ ਪੀਣਾ ਚਰਨਾ ਛੱਡ ਦਿੱਤਾ.


ਸੋਹਨੀ ਦਾ ਪ੍ਰੇਮੀ, ਜੋ ਸੰਮਤ ੧੭੮੯ ਵਿੱਚ ਨਦੀ ਵਿੱਚ ਡੁੱਬਕੇ ਮੋਇਆ. ਦੇਖੋ, ਸੋਹਨੀ ੨. "ਰਾਵੀ ਤੀਰ ਜਾਟ ਇਕ ਰਹੈ। ਮੇਹੀਂ ਵਾਲ ਨਾਮ ਜਗ ਕਹੈ ॥" (ਚਰਿਤ੍ਰ ੧੦੧)


ਸੰਗ੍ਯਾ- ਮੇਘ. ਦੇਖੋ, ਮੇਹ. "ਸਭ ਜਗ ਮਹਿ ਵਰਸੈ ਮੇਹੁ." (ਮਃ ੪. ਵਾਰ ਸੋਰ) ੨. ਮੀਂਹ. ਵਰਖਾ.


ਇੱਕ. ਅਦੁਤੀ. "ਮਨਿ ਅਰਾਧਿ ਪ੍ਰਭੂ ਮੇਕ." (ਪ੍ਰਭਾ ਪੜਤਾਲ ਮਃ ੫) "ਹਰਿ ਬਿਨੁ ਨਿਹਫਲ ਮੇਕ ਘਰੀ." (ਗੂਜ ਅਃ ਮਃ ੧) ੨. ਸੰ. ਵਿ- ਮਜ਼ਬੂਤ. ਦ੍ਰਿੜ੍ਹ. ਪੱਕਾ.


ਦੇਖੋ, ਮਕਰਾਨ.


ਮੱਧਭਾਰਤ (ਸੀ. ਪੀ. ) ਵਿੱਚ ਵਿੰਧ੍ਯਧਾਰਾ ਦਾ ਇੱਕ ਪਹਾੜ, ਜੋ ਰੀਵਾਰਾਜ ਵਿੱਚ ਹੈ. ਇਸ ਤੋਂ ਨਰਮਦਾ ਨਦੀ ਨਿਕਲੀ ਹੈ। ੨. ਸੰ. ਬਕਰਾ. ਛਾਗ. ਅਜ। ੩. ਇੱਕ ਰਿਖੀ.