ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [میغ] ਬੱਦਲ. ਦੇਖੋ, ਸੰ. ਮੇਘ.


ਦੇਖੋ, ਮੇਖਜੀਨ.


ਸੰਗ੍ਯਾ- ਮੇਘਾਡੰਬਰ. ਛਤ੍ਰਦਾਰ ਹਾਥੀ ਦੀ ਅੰਬਾਰੀ. ਘਟਾਟੋਪ. "ਨ੍ਰਿਪ ਰੀਝਕੈ ਮੇਘਅੰਡਬਰ ਦੀਨੋ." (ਚੰਡੀ ੧) "ਰੁਚਿਰ ਮਤੰਗ ਕਰੋ ਅਸਵਾਰੀ। ਮੇਘਅਡੰਬਰ ਪਾਇ ਸਿੰਗਾਰੀ ॥" (ਗੁਪ੍ਰਸੂ)#੨. ਵਡਾ ਤੰਬੂ ਜਾਂ ਸਾਯਬਾਨ, ਜਿਸ ਹੇਠ ਸ਼ਾਹੀ ਦਰਬਾਰ ਲਗ ਸਕੇ.


ਰਾਮਗੜ੍ਹੀਆ ਵੰਸ਼ ਦਾ ਰਤਨ, ਗ੍ਯਾਨੀ ਸੰਤਸਿੰਘ ਜੀ ਦਾ ਚਾਟੜਾ, ਜਿਸ ਦਾ ਜਨਮ ਸੰਮਤ ੧੮੫੯ ਵਿੱਚ ਅਮ੍ਰਿਤਸਰ ਹੋਇਆ. ਇਹ ਯੋਗ੍ਯ ਕਵਿ ਅਤੇ ਚਿਤ੍ਰਕਾਰ (ਮੁਸੱਵਰ) ਸੀ.#ਕਵਿਤਾ ਇਹ ਹੈ-#ਕੰਪਤ ਮੇਰੁ ਕੁਮੇਰੁ ਦੇਰ ਲਗ ਦਿੱਗਜ ਡੋਲਤ,#ਵਿੰਧ੍ਯ ਟੂਕ ਹ੍ਵੈਜਾਤ ਸਿੰਧੁ ਸੂਕਤ ਜਿਯ ਬੋਲਤ,#ਧੂਰਿ ਪੂਰ ਨਭ ਰਹਿਤ ਸੂਰਰਥ ਪੰਥ ਨ ਸੂਝਤ,#ਧਰਤਿ ਪਰਤ ਸੁਰਯਾਨ ਪ੍ਰਾਨ ਨਿਕਰਤ ਅਰਿ ਲੂਝਤ,#ਹਰਿ ਹਰ ਵਿਰੰਚਿ ਚਿਤ ਚਕਿਤ ਫਣਿ ਕੱਛਪ ਕੋਲ ਬਿਸੁੱਧ ਹਨਐ,#ਗੋਬਿੰਦਸਿੰਘ ਗੁਰੁ ਵੀਰ ਜਬ ਚਢ ਤੁਰੰਗ ਪਰ ਕ੍ਰੁੱਧ ਹਨਐ.


ਸੰਗ੍ਯਾ- ਵਰਖਾ ਦੀ ਰੁੱਤ. ਸਾਉਣ ਭਾਦੋਂ ਦਾ ਮਹੀਨਾ.


ਬੱਦਲ ਤੋਂ ਪੈਦਾ ਹੋਇਆ ਜਲ (ਸਨਾਮਾ)


ਮੇਘਜ (ਜਲ) ਵਾਲੀ, ਪ੍ਰਿਥਿਵੀ ਅਤੇ ਨਦੀ. (ਸਨਾਮਾ)


ਚਾਤਕ. ਪਪੀਹਾ.


ਕਵਿ ਕਾਲਿਦਾਸ ਦਾ ਰਚਿਆ ਇੱਕ ਮਨੋਹਰ ਕਾਵ੍ਯ, ਜਿਸ ਵਿੱਚ ਮੇਘ ਨੂੰ ਦੂਤ ਠਹਿਰਾਇਆ ਹੈ. ਦੇਖੋ, ਸਟਕਾਵ੍ਯ.