ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮੇਘ (ਬੱਦਲ) ਜੇਹੇ ਸ਼ਬਦ ਦੇ ਧਾਰਨ ਵਾਲਾ, ਮੇਘਨਾਦ. (ਸਨਾਮਾ) ੨. ਆਕਾਸ਼, ਜੋ ਬੱਦਲਾਂ ਨੂੰ ਧਾਰਦਾ ਹੈ.


ਮੇਘਨਾਦ. ਰਾਵਣ ਦਾ ਪੁਤ੍ਰ ਇੰਦ੍ਰਜਿਤ. ਦੇਖੋ, ਮੇਘਨਾਦ.


ਮੇਘਨਾਦ ਦਾ ਪਿਤਾ ਰਾਵਣ, ਉਸ ਦਾ ਵੈਰੀ ਤੀਰ. (ਸਨਾਮਾ)


ਬੱਦਲ ਦੀ ਗਰਜ। ੨. ਮੰਦੋਦਰੀ ਦੇ ਉਦਰ ਤੋਂ ਰਾਵਣ ਦਾ ਪੁਤ੍ਰ, ਜੋ ਬੱਦਲ ਵਾਂਙ ਗਰਜਦਾ ਸੀ. ਇਸ ਦਾ ਨਾਮ ਇੰਦ੍ਰ ਨੂੰ ਜਿੱਤਣ ਕਰਕੇ ਇੰਦ੍ਰਜਿਤ ਭੀ ਹੈ. ਇਸ ਨੇ ਲੰਕਾਯੁੱਧ ਵਿੱਚ ਲਛਮਣ ਨੂੰ ਬਰਛੀ ਮਾਰਕੇ ਬੇਹੋਸ਼ ਕੀਤਾ ਸੀ, ਅੰਤ ਨੂੰ ਇਹ ਲਛਮਣ ਅਤੇ ਰਾਮਚੰਦ੍ਰ ਜੀ ਦੇ ਹੱਥੋਂ ਮਾਰਿਆ ਗਿਆ। ੩. ਮੋਰ, ਜੋ ਮੇਘ ਦੀ ਧੁਨਿ ਸੁਣਕੇ ਬੋਲਦਾ ਹੈ.


ਬੱਦਲਾਂ ਦਾ ਸ੍ਵਾਮੀ ਇੰਦ੍ਰ.


ਬੱਦਲਾਂ ਦੀ ਪੰਕਤਿ. ਘਟਾ.


मेघमालिन्. ਇੰਦ੍ਰ। ੨. ਸ਼ਿਵ ਦੇ ਪੁਤ੍ਰ ਕਾਰ੍‌ਤਿਕੇਯ ਦਾ ਇੱਕ ਗਣ.


ਦੇਖੋ, ਮੇਘੁਲਾ.


ਬੱਦਲ ਦੀ ਅੱਗ, ਬਿਜਲੀ.


ਸੰ. ਮੇਸੀ. ਭੇਡ. "ਧਨਿ ਧਨਿ ਮੇਘਾ ਰੋਮਾਵਲੀ." (ਮਾਲੀ ਨਾਮਦੇਵ)


ਦੇਖੋ, ਮੇਘਾਅਡੰਬਰ। ੨. ਮੇਘ (ਬੱਦਲ) ਦੀ ਗਰਜ. ਘਨਘੋਰ.


ਮੇਘ ਦਾ ਵੈਰੀ ਪਵਨ. ਜੋ ਬੱਦਲਾਂ ਨੂੰ ਉਡਾ ਲੈ ਜਾਂਦਾ ਹੈ.