ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. मेघ. ਸੰਗ੍ਯਾ- ਧੂਆਂ। ੨. ਬੱਦਲ. ਜਲਧਰ. ਦੇਖੋ, ਮਿਹ ਧਾ. "ਤ੍ਰਿਣ ਕੀ ਅਗਨਿ, ਮੇਘ ਕੀ ਛਾਇਆ." (ਟੋਡੀ ਮਃ ੫) ਦੇਖੋ, ਮੇਗ। ੩. ਮੋਥਾ। ੪. ਨਿਘੰਟੁ ਵਿੱਚ ਯਗ੍ਯ ਦਾ ਨਾਮ ਭੀ ਮੇਘ ਹੈ। ੫. ਭਾਵ- ਸਤਿਗੁਰੂ, ਜੋ ਉਪਦੇਸ਼ ਦੀ ਵਰਖਾ ਕਰਦਾ ਹੈ. "ਮੇਘੁ ਵਰਸੈ ਦਇਆ ਕਰਿ." (ਮਃ ੩. ਵਾਰ ਮਲਾ) ੬. ਇੱਕ ਰਾਗ, ਜਿਸ ਦੀ ਛੀ ਮੁੱਖ ਰਾਗਾਂ ਵਿੱਚ ਗਿਣਤੀ ਹੈ. ਇਹ ਕਾਫੀਠਾਟ ਤਾ ਸਾੜਵ ਰਾਗ ਹੈ. ਧੈਵਤ ਵਰਜਿਤ ਹੈ. ਗਾਂਧਾਰ ਬਹੁਤ ਹੀ ਸੂਖਮ ਲਗਦਾ ਹੈ. ਰਿਸਭ ਬਹੁਤ ਸਪਸ੍ਟ ਹੈ. ਸੜਜ ਵਾਦੀ ਅਤੇ ਪੰਚਮ ਸੰਵਾਦੀ ਹੈ. ਸਾਰੰਗ ਵਾਂਙ ਰਿਸਭ ਅਤੇ ਮੱਧਮ ਦੀ ਸੰਗਤਿ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਪ ਮ ਗਾ ਸ.#੭. ਇੱਕ ਕਪੜਾ ਬੁਣਨ ਵਾਲੀ ਜਾਤਿ, ਜਿਸ ਨੂੰ ਕਈ ਅਛੂਤ ਮੰਨਦੇ ਹਨ.


ਬੱਦਲ. ਦੇਖੋ, ਮੇਘ. "ਮੇਘੁ ਵਰਸੈ ਸਭਨੀ ਥਾਈ." (ਮਾਝ ਮਃ ੫) "ਜੈਸੇ ਧਰਤੀ ਉਪਰ ਮੇਘੁਲਾ ਬਰਸਤੁ ਹੈ." (ਗਉ ਮਃ ੩)


ਮੇਘ- ਈਸ਼੍ਵਰ. ਇੰਦ੍ਰ.


ਦੇਖੋ, ਮੀਂਗਣ. "ਮੇਙਣ ਆਗ ਸੁਲਗਤੀ ਲੈਕੈ." (ਗੁਪ੍ਰਸੂ)


ਸੰਗ੍ਯਾ- ਮਾਪ. ਮਿਣਤੀ.


ਸੰ. ਸੰਗ੍ਯਾ- ਹਨ੍ਹੇਰਾ. ਤਮ। ੨. ਸੁਰਮਾ. ਨੀਲਾ ਅੰਜਨ. "ਮੇਚਕ ਪੱਬਨ ਸੇ ਜਿਨ ਕੇ ਤਨ." (ਚੰਡੀ ੧) ਕਾਲੇ ਪਰਵਤਾਂ ਜੇਹੇ ਕਾਲੇ ਜਿਸਮ। ੩. ਬੱਦਲ. ਮੇਘ। ੪. ਕਾਲਾ ਰੰਗ। ੫. ਧੂੰਆਂ। ੬. ਸੁਹਾਂਜਣਾ। ੭. ਕਾਲਾ ਲੂਣ। ੮. ਵਿ- ਸਿਆਹ. ਕਾਲਾ.


ਫ਼ਾ. [مےچکد] ਟਪਕਦਾ ਹੈ. ਚੁਇਂਦਾ ਹੈ.


ਸਿਆਹ ਪਹਾੜ. ਸੁਰਮੇ ਦਾ ਪਰਵਤ. ਦੇਖੋ, ਮੇਚਕ. ੨.