ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਨਾਸ਼ ਕਰਨ ਵਾਲਾ.


ਸੰਗ੍ਯਾ- ਨਾਸ਼ ਕਰਨ ਦੀ ਕ੍ਰਿਯਾ। ੨. ਨਾਸ਼ ਹੋਣ ਦਾ ਭਾਵ. ਤਬਾਹੀ. ਕ੍ਸ਼੍ਯ.


ਸੰਗ੍ਯਾ- ਧਰ. ਸ਼ਰੀਰ ਨੂੰ ਧਾਰਣ ਵਾਲਾ ਉਹ ਭਾਗ, ਜਿਸ ਵਿੱਚ ਦਿਲ ਮੇਦਾ ਆਦਿ ਪ੍ਰਧਾਨ ਅੰਗ ਹਨ. ਗਰਦਨ ਤੋਂ ਹੇਠ ਅਤੇ ਕਮਰ ਤੋਂ ਉੱਪਰਲਾ ਭਾਗ. ਰੁੰਡ. ਕਬੰਧ. ਗਰਦਨ ਤੋਂ ਹੇਠ ਸਾਰਾ ਸ਼ਰੀਰ ਭੀ ਧੜ ਆਖੀਦਾ ਹੈ. "ਸੀਸ ਬਿਨਾ ਧੜ ਰਣ ਗਿਰ੍ਯੋ." (ਗੁਪ੍ਰਸੂ) ੨. ਗਾਹੇ ਹੋਏ ਅੰਨ ਦੀ ਭੂਸੇ ਸਮੇਤ ਲਾਈ ਢੇਰੀ। ੨. ਦੇਖੋ, ਧੜਨਾ। ੪. ਸਿੰਧੀ. ਤੋਲਣ ਅਤੇ ਮਾਪਣ ਦੀ ਕ੍ਰਿਯਾ. ਧੜੁ.


ਸੰਗ੍ਯਾ- ਦਹਿਲ. ਹੌਲ. "ਧੌਲ ਧੜਹੜਿਓ." (ਰਾਮਾਵ)


ਕ੍ਰਿ- ਕੰਬਣਾ. ਦਹਿਲਣਾ। ੨. ਦਿਲ ਦਾ ਉਛਲਣਾ। ੩. ਧੜ ਧੜ ਸ਼ਬਦ ਕਰਨਾ.


ਸੰਗ੍ਯਾ- ਧੜਾਕਾ. ਧਮਾਕਾ। ੨. ਦਹਿਲ. ਹੌਲ। ੩. ਚਿੰਤਾ. ਖਟਕਾ.


ਸੰਗ੍ਯਾ- ਧਰਾ- ਉੱਧਤ. ਟਿੱਬਾ। ੨. ਢੇਰ. ਗੰਜ. "ਤਿਉ ਤਿਉ ਦਰਬ ਹੋਇ ਧੜਧੁੱਤੈ." (ਭਾਗੁ)