ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਹੜਬੜੀ. ਘਬਰਾਹਟ. "ਭਰਹਰ ਭਜੇ ਭੀਰੁ ਆਹਵਤੇ." (ਸਲੋਹ)


ਦੇਖੋ, ਭੜਕ.


ਸੰ. भ्रात्रिजाया- ਭ੍ਰਾਤ੍ਰਿਜਾਯਾ. ਭਾਈ ਦੀ ਵਹੁਟੀ. "ਨਾ ਭੈਣਾ ਭਰਜਾਈਆ." (ਮਾਰੂ ਅਃ ਮਃ ੧)


ਸੰ. ਭ੍ਰਿਕੁਟਿ. ਸੰਗ੍ਯਾ- ਭੌਂਹ. "ਹੈਂ ਭਰਟੇ ਧਨੁ ਸੇ ਬਰੁਨੀ ਸਰ." (ਕ੍ਰਿਸਨਾਵ)