ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਗਧੇ ਉੱਪਰ ਸਵਾਰੀ ਕਰਨ ਵਾਲਾ. ਸੀਤਲਾਦੇਵੀ ਦਾ ਰੂਪ. ਖਰਵਾਹਨ. "ਖਰਬਾਹਨ ਉਹ ਛਾਰ ਉਡਾਵੈ." (ਗੌਂਡ ਨਾਮਦੇਵ) ੨. ਗਧੇ ਦੀ ਸਵਾਰੀ ਕਰਨ ਵਾਲੀ ਸ਼ੀਤਲਾ ਦੇਵੀ. ਖਰਵਾਹਿਨੀ.


ਦੇਖੋ, ਖਰਬੜ। ੨. ਸੰ ਉਰ੍‍ਵਾਰੁ. ਖ਼ਰਬੂਜ਼ਾ. "ਖਰਬਾੜੂ ਖੀਰਾ." (ਭਾਗੁ)


ਫ਼ਾ. [خربوُجہ] ਖ਼ਰਬੂਜ਼ਾ. ਇਸ ਦਾ ਉੱਚਾਰਣ ਖ਼ੁਰਪੁਜ਼ਹ ਭੀ ਸਹੀ ਹੈ. ਸੰ. ਖਬੂਜ, ਉਰ੍‍ਵਾਰੁ ਅਤੇ ਦਸ਼ਾਂਗੁਲ. ਇਹ ਸਾਉਣੀ ਦੀ ਫਸਲ ਦਾ ਫਲ ਹੈ, ਜੋ ਬੇਲ ਨੂੰ ਲਗਦਾ ਹੈ. ਇਸ ਦੀ ਤਾਸੀਰ ਗਰਮ ਤਰ ਹੈ. ਬਲੋਚਿਸਤਾਨ ਅਤੇ ਮਿਸਰ ਦੇ ਖਰਬੂਜੇ ਬਹੁਤ ਮਿੱਠੇ ਹੁੰਦੇ ਹਨ. ਕਾਬੁਲੀ ਸਰਦਾ ਭੀ ਇਸੇ ਜਾਤਿ ਵਿੱਚੋਂ ਹੈ.


ਸੰਗ੍ਯਾ- ਕ੍ਸ਼ੋਭ. ਘਬਰਾਹਟ. ਖਲਭਲੀ. ਵ੍ਯਾਕੁਲਤਾ. "ਅੰਧ ਧੁੰਧ ਜਗ ਖਰਭਰ ਪਰ੍ਯੋ." (ਗੁਪ੍ਰਸੂ) "ਕੇਹਰਿ ਗਰਜਨ ਤੇ ਜ੍ਯੋਂ ਕਰੀ। ਹੋਇਂ ਪੁੰਜ, ਤੱਦਪਿ ਖਰਭਰੀ." (ਨਾਪ੍ਰ) ੨. ਰੌਲਾ. ਸ਼ੋਰ.


ਫ਼ਾ. [خرمہرہ] ਸੰਗ੍ਯਾ- ਕੌਡੀ. ਵਰਾਟਿਕਾ.


ਮੁਸਲਮਾਨਾਂ ਦੀ ਇੱਕ ਜਾਤਿ, ਜੋ ਝੰਗ ਦੇ ਜਿਲੇ ਵਿਸ਼ੇਸ ਹੈ। ੨. ਰਾਜਪੂਤਾਂ ਦਾ ਇੱਕ ਗੋਤ੍ਰ। ੩. ਸੰ. ਖਲ੍ਵ. ਪੱਤਰ ਦੀ ਕਿਸ਼ਤੀਨੁਮਾ ਕੂੰਡੀ, ਜਿਸ ਵਿੱਚ ਸੁਰਮਾ ਅਤੇ ਦਵਾਈ ਵੱਟੇ ਨਾਲ ਬਾਰੀਕ ਪੀਸੀਦੀ ਹੈ. ਇਹ ਖ਼ਾਸ ਕਰਕੇ ਗਯਾ ਵਿੱਚ ਬਹੁਤ ਉਮਦਾ ਬਣਦੇ ਹਨ ਅਰ ਅੱਠ ਆਨੇ ਤੋਂ ਲੈ ਕੇ ਦੋ ਹਜ਼ਾਰ ਰੁਪਯੇ ਦੀ ਕੀਮਤ ਤਕ ਮਿਲਦੇ ਹਨ.