ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਨਿਜਾਮਾਬਾਦ.


ਅ਼. [نظارہ] ਨਜਾਰਾ. ਸੰਗ੍ਯਾ- ਦ੍ਰਿਸ਼੍ਯ. ਜੋ ਦਿਖਾਈ ਦਿੰਦਾ ਹੈ। ੨. ਦ੍ਰਿਸ੍ਟਿ. ਨਜਰ.


ਕ੍ਰਿ- ਨਜ਼ਦੀਕ ਆਨਾ. ਪਾਸ ਪਹੁਚਣਾ


ਕ੍ਰਿ. ਵਿ- ਨੇੜੇ. ਕੋਲ. ਸਮੀਪ. ਨਿਕਟ. ਦੇਖੋ, ਨਜ਼ਦੀਕ. "ਗੁਰ ਕੈ ਸਬਦਿ ਨਜੀਕਿ ਪਛਾਣਹੁ." (ਮਾਰੂ ਸੋਲਹੇ ਮਃ ੩) "ਹੋਨਿ ਨਜੀਕੀ ਖੁਦਾਇ ਦੈ." (ਸ. ਫਰੀਦ)


ਅ਼. [نجیب] ਵਿ- ਭਲਾ ਮਾਨਸ. ਸ਼ਰਾਫਤ ਵਾਲਾ. ਸ਼ਰੀਫ। ੨. ਬਹਾਦੁਰ। ੩. ਉਦਾਰ.