ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਚਾਂਦੀ ਦਾ ਅਚਲ (ਪਹਾੜ), ਕੈਲਾਸ.


ਦੇਖੋ, ਰਾਜਧਾਨੀ.


ਸੰ. ਸੰਗ੍ਯਾ- ਰੰਗਣ ਦੀ ਕ੍ਰਿਯਾ.


ਤ੍ਰਿਪਤ ਹੋਣਾ. ਦੇਖੋ, ਰਜਣਾ.


ਸੰ. ਸੰਗ੍ਯਾ- ਰਾਤ੍ਰਿ. ਰਾਤ. "ਰਜਨਿ ਸਬਾਈ ਜੰਗਾ." (ਸਾਰ ਮਃ ੫) ਦੇਖੋ, ਜੰਗਾ. "ਰਵਿ ਪ੍ਰਗਾਸ ਰਜਨੀ ਜਥਾ." (ਗਉ ਰਵਿਦਾਸ) ੨. ਹਲਦੀ.


ਰਜਨੀ (ਰਾਤ੍ਰਿ) ਦਾ ਈਸ਼ (ਸ੍ਵਾਮੀ) ਚੰਦ੍ਰਮਾ.


ਰਾਤ੍ਰਿ ਦਾ ਈਸ਼੍ਵਰ (ਸ੍ਵਾਮੀ) ਚੰਦ੍ਰਮਾ. ਨਿਸ਼ਾਪਤਿ.


ਰਸਨੀਸ਼ (ਚੰਦ੍ਰਮਾ) ਦਾ ਪੁਤ੍ਰ ਬੁਧ। ੨. ਬੁਧਵਾਰ. ਦੇਖੋ, ਨੰਦ ਰਜਨੀਸ.


ਰਾਤ੍ਰਿ ਦੇ ਈਸ਼੍ਵਰ (ਚੰਦ੍ਰਮਾ) ਨੂੰ ਧਾਰਨ ਵਾਲਾ, ਆਕਾਸ਼. (ਸਨਾਮਾ)