ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਡਾ ਭਾਗ। ੨. ਵਡੇ ਭਾਗਾਂ ਵਾਲਾ.


ਕਰਤਾਰਪੁਰ ਦਾ ਰਈਸ, ਧੀਰਮੱਲ ਜੀ ਦੀ ਵੰਸ਼ ਦਾ ਸੋਢੀ. ਇਸ ਨੇ ਨਾਸਿਰ ਅਲੀ ਜਲੰਧਰ ਦੇ ਫੌਜਦਾਰ ਦੀ (ਜਿਸ ਨੇ ਕਰਤਾਰਪੁਰ ਦਾ ਥੰਮ੍ਹਸਾਹਿਬ ਸਾੜਿਆ ਸੀ) ਲਾਸ਼ ਕਬਰੋਂ ਕੱਢਕੇ ਸਾੜੀ. ਵਡਭਾਗਸਿੰਘ ਜੀ ਦਾ ਦੇਹਾਂਤ ਸਨ ੧੭੩੨ (ਸੰਮਤ ੧੮੧੯) ਵਿੱਚ ਹੋਇਆ. ਵੰਸ਼ਾਵਲੀ ਇਹ ਹੈ:-#ਸ਼੍ਰੀ ਗੁਰੂ ਰਾਮਦਾਸ ਜੀ#।#ਗੁਰੂ ਅਰਜਨਦੇਵ ਜੀ#।#ਗੁਰੂ ਹਰਿਗਬਿੰਦ ਜੀ#।#ਬਾਬਾ ਗੁਰਦਿੱਤਾ ਜੀ#।#ਧੀਰਮੱਲ ਜੀ#।#ਬਹਾਰਚੰਦ ਜੀ#।#ਨਿਰੰਜਨਰਾਇ ਜੀ#।#ਬਿਕ੍ਰਮਸਿੰਘ ਜੀ#।#ਰਾਮਸਿੰਘ ਜੀ#।#ਵਡਭਾਗਸਿੰਘ ਜੀ


ਵੱਡੇ (ਉੱਤਮ) ਭਾਗਾਂ ਵਾਲੀ.


ਵੱਡੇ (ਉੱਤਮ) ਭਾਗਾਂ ਵਾਲਾ. ਖ਼ੁਸ਼ਨਸੀਬ. "ਵਡਭਾਗੀ ਗੁਰ ਕੇ ਸਿਖ ਪਿਆਰੇ." (ਗੂਜ ਮਃ ੪) ੨. ਵਡਭਾਗੀ. ਵੱਡੇ ਭਾਗਾਂ ਕਰਕੇ. ਉੱਤਮ ਪ੍ਰਾਰਬਧ ਦ੍ਵਾਰਾ. "ਵਡਭਾਗੀ ਸੰਗਤਿ ਮਿਲੈ." (ਬਿਹਾ ਛੰਤ ਮਃ ੪)


ਸੰ. ਸੰਗ੍ਯਾ- ਘੋੜਾ.


ਵੱਡੇ ਤੋਂ ਵੱਡਾ. ਸਭ ਤੋਂ ਉੱਚਾ.