ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [حضوُر] ਹ਼ਜੂਰ. ਇਸ ਦਾ ਉੱਚਾਰਣ ਅਰਬੀ ਵਿੱਚ ਹ਼ਦੂਰ ਭੀ ਹੁੰਦਾ ਹੈ. "ਸਚੈ ਸਬਦਿ ਹਦੂਰ." (ਵਾਰ ਬਿਲਾ ਮਃ ੩)


ਕ੍ਰਿ. ਵਿ- ਹ਼ਜੂਰੀ ਵਿੱਚ. ਸਨਮੁਖ. ਰੂਬਰੂ. "ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ." (ਜਪੁ) ੨. ਲੋਕਾਂ ਦੇ ਸਾਮ੍ਹਣੇ. ਖੁਲੇ ਮੈਦਾਨ ਵਿੱਚ. "ਮਹਿਲਾ ਅੰਦਰਿ ਹੋਦੀਆ, ਹੁਣਿ ਬਹਣਿ ਨ ਮਿਲਨਿ ਹਦੂਰਿ." (ਆਸਾ ਅਃ ਮਃ ੧)


ਹੈ ਦਾ ਬਹੁ ਵਚਨ. ਹੈਨ. ਹੈਂ. ਗੁਰਬਾਣੀ ਵਿੱਚ ਇਸ ਦਾ ਰੂਪ ਹੰਨਿ ਆਇਆ ਹੈ. ਦੇਖੋ, ਹੰਨਿ। ੨. ਸੰ. हन ਧਾ- ਮਾਰਨਾ. ਜਾਣਾ. ਖੰਡਨ ਕਰਨਾ. ਰੋਕਣਾ. ਇਕੱਠਾ ਕਰਨਾ.


ਦੇਖੋ, ਅੱਛਾ ਅੱਤ ਹੱਛਾ. "ਮਿਲਿ ਸੰਗਤਿ ਕਰ ਪ੍ਰਭੁ ਹਨਛੇ." (ਬਸੰ ਮਃ ੪)


ਸੰ. ਸੰਗ੍ਯਾ- ਮਾਰਨਾ. ਵਧ. ਦੇਖੋ, ਹਨ ਧਾ.


ਸੰ. हननार्थ ਹਨਨਾਰ੍‍ਥ. ਹਨਨ (ਮਾਰਨ) ਵਾਸਤੇ. ਵਧ ਕਰਨ ਲਈ. "ਹਨਨਨਾਤ ਲੈ ਤਾਹਿ ਸਿਧਾਰੇ." (ਚਰਿਤ੍ਰ ੩੬੮) ੨. ਦੇਖੋ, ਹਿਨਨਾਤ.


ਦੇਖੋ, ਸੁੰਨੀ.