ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਰਵ- ਮੈਨੂੰ. ਮੁਝੇ. ਮੇਰੇ ਪ੍ਰਤਿ. "ਮੈਕੀ ਨਦਰਿ ਨ ਆਵਹੀ." (ਵਡ ਮਃ ੧) "ਹਭਿ ਗੁਣ ਤੈਡੇ ਨਾਨਕ ਜੀਉ, ਮੈਕੁ ਥੀਏ." (ਮਃ ੫. ਵਾਰ ਰਾਮ ੨)


ਦੇਖੋ, ਮਹਿਖੀ.


ਮਦ ਟਪਕਦਾ ਹੈ ਜਿਸ ਦੇ ਗਲ ਤੋਂ, ਐਸਾ ਮਸ੍ਤ ਹਾਥੀ. "ਮੈਗਲ ਜਿਉ ਫਾਸਸਿ ਕਾਮਹਾਰ." (ਬਸੰ ਅਃ ਮਃ ੧) ੨. ਦੇਖੋ, ਮਦਕਲ.


ਫ਼ਾ. [میَےگۇں] ਵਿ- ਮਯ (ਸ਼ਰਾਬ) ਗੂੰ (ਰੰਗਾ). ਸ਼ਰਾਬ ਰੰਗਾ. ਭਾਵੇਂ ਸ਼ਰਾਬ ਦੇ ਕਈ ਰੰਗ ਹੁੰਦੇ ਸਨ, ਪਰ ਮੁੱਖ ਲਾਲ ਰੰਗ ਹੋਇਆ ਕਰਦਾ.


ਸੰ. ਮੇਧਾਵਿਨ੍‌. ਤੋਤਾ. ਸ਼ੁਕ. "ਸਿੰਮਲ ਰੁਖੁ ਸਰੀਰੁ ਮੈ, ਮੈਜਨ ਦੇਖਿ ਭੁਲੰਨਿ." (ਸੂਹੀ ਮਃ ੧)