ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਮਦਨ.¹ ਮੋਮ. ਦੇਖੋ, ਮੈਣੁ. "ਮੈਣ ਕੇ ਦੰਤ ਕਿਉ ਖਾਈਐ ਸਾਰੁ?" (ਸਿਧਗੋਸਟਿ)#੨. ਮਦਨ. ਕਾਮ. "ਜਨੁ ਰੂਪ ਮੈਣ." (ਬੇਨਰਾਜ)#੩. ਮਾਬੈਨ ਦਾ ਸੰਖੇਪ. ਵਿਚਕਾਰ. ਮੱਧ.


ਫ਼ਾ. [میانِدُوآب] ਅਥਵਾ [مابینندُوآب] ਮਾਬੈਨ (ਵਿਚਕਾਰ) ਦੋ ਆਬ (ਪਾਣੀਆਂ) ਦੇ ਦੇਸ਼. ਖ਼ਾਸ ਕਰਕੇ ਘੱਗਰ ਅਤੇ ਜਮੁਨਾ ਦੇ ਵਿਚਕਾਰਲਾ ਇਲਾਕਾ.


ਦੇਖੋ, ਮੈਨੀਸੰਗਤਿ.


ਸਿੰਧੀ. ਸੰਗ੍ਯਾ- ਮੋਮ. ਦੇਖੋ, ਮੈਣ.


ਮੇਰੇ ਤਨ ਮੇਂ. ਮੇਰੇ ਸ਼ਰੀਰ ਵਿੱਚ. "ਮੈ ਤਨਿ ਅਵਗੁਣ ਬਹੁਤੁ." (ਫੁਨਹੇ ਮਃ ੫) ੨. ਮੇਰੇ ਵੱਲ. ਮੇਰੀ ਓਰ.