ਮੇਰੇ ਨਾਲੋਂ. ਮੁਝ ਸੇ. "ਮੈਤੇ ਵਧਵੀ ਏਹ." (ਤਿਲੰ ਮਃ ੫)
ਸੰ. ਸੰਗ੍ਯਾ- ਮਿਤ੍ਰਤਾ ਦਾ ਭਾਵ. ਦੋਸ੍ਤੀ.
ਮਿਤ੍ਰ ਰਿਖੀ ਦੇ ਵੰਸ਼ ਵਿੱਚ ਹੋਣ ਵਾਲੀ ਯਾਗ੍ਯਵਲਕ੍ਯ ਦੀ ਇਸਤ੍ਰੀ, ਜੋ ਮਹਾਨ ਪੰਡਿਤਾ ਸੀ। ੨. ਇਸ ਨਾਮ ਦੀ ਇੱਕ ਉਪਨਿਸਦ.
ਮਿਥਿਲਾ ਵਿੱਚ ਉਪਜੀ, ਸੀਤਾ. ਜਨਕਪੁਤ੍ਰੀ.
nan
ਮਿਥੁਨ (ਜੋੜੇ) ਦਾ ਮਿਲਾਪ. ਇਸਤ੍ਰੀ ਪੁਰੁਸ ਦਾ ਸੰਗਮ. ਰਤਿਕ੍ਰੀੜਾ. ਦੇਖੋ, ਮਿਥ ਧਾ. ਚਰਕ- ਸੰਹਿਤਾ ਵਿੱਚ ਵਸੰਤ ਅਤੇ ਸਰਦ ਰੁੱਤ ਵਿੱਚ ਤਿੰਨ ਦਿਨਾਂ ਪਿੱਛੋਂ, ਵਰਖਾ ਅਤੇ ਗਰਮੀ ਦੀ ਰੁੱਤ ਵਿੱਚ ਪੰਦਰਾਂ ਦਿਨਾਂ ਪਿੱਛੋਂ ਭੋਗ ਕਰਨਾ, ਅਰੋਗਤਾ ਦਾ ਵਿਚਾਰ ਕਰਕੇ ਲਿਖਿਆ ਹੈ.¹
ਮੈਥੁਨ ਤੋਂ ਉਪਜੀ ਸੰਤਾਨ। ੨. ਮਿਥੁਨ ਸੰਬੰਧੀ.
ਮੇਰੇ ਪਾਸ. ਮੇਰੇ ਸਮੀਪ. "ਸਰ ਪਰ ਮੈਥੈ ਆਵਣਾ." (ਸ. ਫਰੀਦ) ੨. ਮੇਰੇ ਪਾਸੋਂ. ਮੁਝ ਸੇ.
ਮੇਦ (ਮਿੰਜ) ਤੋਂ ਬਣੀ ਹੋਈ, ਪ੍ਰਿਥਿਵੀ. (ਸਨਾਮਾ)
ਮੇਦਿਨੀ ਈਸ਼ (ਰਾਜੇ) ਦੀ ਸੈਨਾ. (ਸਨਾਮਾ)
ਫ਼ਾ. [میدہ] ਮਰ੍ਦਨ ਕੀਤਾ ਹੋਇਆ ਅੰਨ. ਬਾਰੀਕ ਆਟਾ. ਚੂੰਨ.