ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਮੈਨ.


ਮੁਝੇ. ਮੇਰੇ ਤਾਈਂ. "ਸਤਿਗੁਰਿ ਮੈਨੋ ਏਕੁ ਦਿਖਾਇਆ." (ਬਸੰ ਮਃ ੩)


ਮਯ (ਮਦਿਰਾ) ਮੱਤ (ਮਸ੍ਤ). ਸ਼ਰਾਬ ਨਾਲ ਮਤਵਾਲਾ. ਦੇਖੋ, ਮੈ ੯। ੨. ਮੇਂ (ਵਿੱਚ) ਮਤੁ (ਪਾਗਲ). "ਸਰ ਲਹਰੀ ਮੈ ਮਤੁ." (ਮਾਰੂ ਮਃ ੧) ਲਹਿਰਾਂ (ਤਰੰਗਾਂ) ਨਾਲ ਪਾਗਲ ਹੋਇਆ.


ਮੈਂ ਅਤੇ ਮੇਰਾ. ਅਹੰਤਾ ਅਤੇ ਮਮਤਾ. "ਚੂਕੇ ਮੈ ਮੋਰ." (ਪ੍ਰਭਾ ਮਃ ੧)


ਮਾਤਾ. ਮਾਂ। ੨. ਦੁਰਗਾ। ੩. ਮਹਾਮਾਯਾ. "ਮੈਯਾ ਕੋ ਨ ਜਾਨੈ, ਮਹਾਕਾਲੈਂ ਨ ਮਨਾਵੈਂਮੂੜ੍ਹ." (ਚਰਿਤ੍ਰ ੨੬੬) ੪. ਬਿਹਾਰ ਦੇਸ਼ ਦਾ ਮਸੰਦ, ਜੋ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦੇ ਸਮੇਂ ਸੰਮਤ ੧੭੫੬ ਤੋਂ ਪਹਿਲਾਂ ਮਸੰਦੀ ਦੇ ਅਧਿਕਾਰ ਪੁਰ ਕ਼ਾਇਮ ਸੀ.


ਸੰ. ਵਿ- ਮੇਰੁ (ਸੁਮੇਰੁ ਪਹਾੜ) ਨਾਲ ਹੈ ਜਿਸ ਦਾ ਸੰਬੰਧ.


ਦੇਖੋ, ਮੇਅ਼ਰਾਜ ੨. ਅਤੇ ਬੁਰਾਕ ੨. "ਇਕ ਸਮੇਂ ਪੈਗੰਬਰ ਮੈਰਾਜ ਨੂੰ ਗਯਾ ਸੀ." (ਜਸਭਾਮ)


ਸੰ. ਮਹੂਏ ਅਤੇ ਗੁੜ ਤੋਂ ਤਿਆਰ ਕੀਤਾ ਨਸ਼ਾ। ੨. ਮਾਰ (ਕਾਮ) ਵਧਾਉਣ ਵਾਲੀ, ਸ਼ਰਾਬ. ਮਦਿਰਾ.