ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬਹਿਬਲ ਅਤੇ ਮਲਿਆਗਰ ਸਿੰਘ.


ਦੇਖੋ, ਮੈਲਾਗਰ.


ਦੇਖੋ, ਮਲ੍ਯਗਿਰਿ ਅਤੇ ਮੈਲਾਗਰ.


ਵਿ- ਮਲਿਨ. ਮਲੀਨਤਾ ਵਾਲਾ. ਆਲੂਦਾ. "ਦਿਲ ਦਰਿਆਵ ਧੋਵਹੁ ਮੈਲਾਣਾ." (ਮਾਰੂ ਸੋਲਹੇ ਮਃ ੫)


ਅ਼. [میَلان] ਮਯਲਾਨ. ਸੰਗ੍ਯਾ- ਚਿੱਤ ਦਾ ਝੁਕਾਉ। ੨. ਮੁਹ਼ੱਬਤ। ੩. ਖ਼ਾਹਿਸ਼. ਇੱਛਾ.


ਪਤਿ ਦੇ ਵਿਯੋਗ, ਪਤਿ ਤੋਂ ਤ੍ਯਾਗੀਜਾਣ ਪੁਰ ਅਤੇ ਵਿਧਵਾ ਹੋਣ ਦੀ ਹਾਲਤ ਵਿੱਚ ਇਸਤ੍ਰੀ ਦਾ ਮਲੀਨ ਵੇਸ ਅਤੇ ਸਿੰਗਾਰ ਦਾ ਅਭਾਵ "ਸਦਾ ਹੋਵਹਿ ਸੋਹਾਗਣੀ, ਫਿਰਿ ਮੈਲਾ ਵੇਸੁ ਨ ਹੋਈ ਰਾਮ." (ਸੂਹੀ ਛੰਤ ਮਃ ੩) ਭਾਵ- ਕਰਤਾਰ ਤੋਂ ਵਿਛੁੜੇ ਜੀਵਾਂ ਦੀ ਅਵਸਥਾ ਦੁਰਦਸ਼ਾ ਅਤੇ ਦੁੱਖ ਵਿੱਚ ਵੀਤਦੀ ਹੈ.


ਦੇਖੋ, ਮੈਲ. "ਮੈਲੁ ਖੋਈ ਕੋਟਿ ਅਘ ਹਰੇ." (ਬਿਲਾ ਮਃ ੫)


ਵਿ- ਮਲਿਨਤਾ ਨੇ. "ਮੈਲੂ ਕੀਨੋ ਸਾਬਨੁ ਸੁਧੁ." (ਰਾਮ ਮਃ ੫) ਭਾਵ- ਨੀਚ ਅਤੇ ਤੁੱਛ ਲੋਕਾਂ ਨੇ ਸੁਧਾਰਕ ਪੰਡਿਤਾਂ ਨੂੰ ਸ਼ੁੱਧ ਕਰ ਦਿੱਤਾ.