ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਖਰਬਾਹਨ.


ਖਰਵਾਦਿਤ੍ਰ. ਦੇਖੋ, ਖਰਚਾਮ. "ਸੱਟ ਪਈ ਖਰਵਾਰ ਕਉ." (ਚੰਡੀ ੩) ੨. ਦੇਖੋ, ਖਲਵਾੜਾ। ੩. ਸੰ. ਖਰਭਾਰ. ਉਤਨਾ ਭਾਰ ਜੋ ਗਧਾ ਉਠਾ ਸਕੇ. ਫ਼ਾ. [خروار] ਕਸ਼ਮੀਰ ਵਿੱਚ ਦੋ ਮਨ ਚਾਰ ਸੇਰ ਪੱਕਾ ਭਾਰ 'ਖਰਵਾਰ' ਸੱਦੀਦਾ ਹੈ.


ਦੇਖੋ, ਖਲਵਾੜਾ.


ਸੰਗ੍ਯਾ- ਖੜਕਾ। ੨. ਗੱਡੇ ਪੁਰ ਦਾਣੇ ਆਦਿਕ ਲੱਦਣ ਲਈ ਇੱਕ ਸਣੀ ਦਾ ਖੁਰਦਰਾ ਵਸਤ੍ਰ। ੩. ਜਿਲਾ ਅੰਬਾਲਾ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ.


ਵਿ- ਅਤਿ. ਬਹੁਤ. ਅਧਿਕ. "ਤੂ ਮੈ ਖਰਾ ਪਿਆਰਾ." (ਧਨਾ ਮਃ ੧) "ਆਏ ਖਰੇ ਕਠਿਨ ਜਮਕੰਕਰ." (ਬਿਹਾ ਛੰਤ ਮਃ ੫) ਵਡੇ ਕਰੜੇ। ੨. ਖਾਲਿਸ ਸ਼ੁੱਧ. ਬਿਨਾ ਮਿਲਾਵਟ. "ਖੋਟੇ ਕਉ ਖਰਾ ਕਹੈ, ਖਰੇ ਸਾਰ ਨ ਜਾਣੈ." (ਗਉ ਅਃ ਮਃ ੧) ੩. ਸੱਚਾ। ੪. ਨਿਸਕਪਟ. ਛਲ ਰਹਿਤ। ੫. ਖਲੋਤਾ. ਖੜਾ. "ਅੰਤ ਕੀ ਬਾਰ ਕੋ ਖਰਾ ਨ ਹੋਸੀ." (ਸੋਰ ਮਃ ੫)