ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਇੱਕ ਪਿੰਡ, ਜੋ ਜਿਲਾ ਅੰਬਾਲਾ, ਤਸੀਲ ਰੋਪੜ ਵਿੱਚ ਹੈ. ਇੱਥੇ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ.


ਰਾਜਪੂਤਾਨੇ ਦੀ ਰਿਆਸਤ ਭਰਤਪੁਰ ਦਾ ਪ੍ਰਧਾਨ ਨਗਰ, ਜੋ ਆਗਰੇ ਤੋਂ ੩੪ ਮੀਲ ਪੱਛਮ ਹੈ. ਰਿਆਸਤ ਭਰਤਪੁਰ ਦਾ ਰਕਬਾ ੧੯੬੧ ਵਰਗ ਮੀਲ ਅਤੇ ਜਨਸੰਖ੍ਯਾ ੪੯੬, ੪੩੭ ਹੈ.#ਭਰਤਪੁਰ ਨਾਲ ਪਟਿਆਲ ਦੇ ਸੰਬੰਧ ਬਾਬਤ ਦੇਖੋ, ਬਖਤਾਵਰਕੌਰ.


ਦੇਖੋ, ਭਰਤਰਖ.


ਸੰ. ਭਰਤਰ੍ਸਭ. ਭਰਤਵੰਸ਼ੀਆਂ ਵਿੱਚੋਂ ਸ਼੍ਰੇਸ੍ਟ. "ਸੁਨ ਲੀਜੀਐ ਭਰਤਰਖ." (ਪਾਰਸਾਵ) ੨. ਸਰਦਾਰ. ਪ੍ਰਧਾਨ "ਸੈਨ ਕੇ ਭਰਤਰਖ." (ਪਾਰਸਾਵ) ੩. ਕ੍ਰਿਸਨ ਜੀ ਨੇ ਗੀਤਾ ਵਿੱਚ ਇਸ ਨਾਮ ਤੋਂ ਅਰਜੁਨ ਨੂੰ ਸੰਬੋਧਨ ਕੀਤਾ ਹੈ. ਯਥਾ- ''कामो ऽ स्मि भरतर्षभ! '' (ਅਃ ੭. ਸਃ ੧੧)


ਦੇਖੋ, ਭਰਥਰਿ.


भर्तृ. ਭਿਰ੍‍ਤ੍ਹ੍ਹ. ਵਿ- ਪਾਲਣ ਵਾਲਾ। ੨. ਸੰਗ੍ਯਾ- ਸ੍ਵਾਮੀ. ਪਤਿ. "ਭਰਤਾ ਕਹੈ ਸੁ ਮਾਨੀਐ." (ਆਸਾ ਮਃ ੫)


ਦੇਖੋ, ਭਰਤੀਆ.


ਸੰਗ੍ਯਾ- ਭਰਣ ਦੀ ਕ੍ਰਿਯਾ. ਭਰਾਈ। ੨. ਉਹ ਵਸ੍ਤ, ਜੋ ਭਰੀ ਜਾਵੇ। ੩. ਬੋਝ. ਭਾਰ। ੪. ਤਾਈਦ. ਪੁਸ੍ਟਿ। ੫. ਸੰ. ਭਿਰ੍‍ਤ੍ਹ੍ਹ. ਵਿ- ਭਰਨਵਾਲਾ. ਪ੍ਰਤਿਪਾਲਕ. "ਚਤੁਰਚਕ੍ਰ ਭਰਤੀ." (ਜਾਪੁ)