ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਘੋੜੀ. ਦੇਖੋ, ਬੜਵਾ.


ਦੇਖੋ, ਬੜਵਾਗਨਿ.


ਵੱਡਾ. ਵੱਡੀ. ਅਤਿ. "ਵਡੜੀ ਵੇਦ ਨ ਤਿਨਾਹ." (ਸੋਰ ਮਃ ੪)


ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)


ਸਿੰਧੀ. ਵਡਾ ਹੋਣ ਦਾ ਭਾਵ. ਵਡੱਪਣ.


ਸੰਗ੍ਯਾ- ਉਸਤਤਿ. ਤਅ਼ਰੀਫ਼। ੨. ਉੱਚਤਾ ੩. ਬਜ਼ੁਰਗੀ. "ਸਾਚਾ ਸਾਹਿਬ ਅਮਿਤ ਵਡਾਈ।" (ਸੋਰ ਮਃ ੫)