ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਣਵੰਤਰੁ.


ਅ਼. [حنیف] ਹ਼ਨੀਫ਼. ਵਿ- ਧਰਮ ਵਿੱਚ ਪੱਕਾ.


ਸੰ. ਸੰਗ੍ਯਾ- ਠੋਡੀ। ੨. ਹੇਠਲਾ ਜਬਾੜਾ। ੩. ਹਨੁਮਾਨ ਦਾ ਸੰਖੇਪ ਨਾਉਂ। ੪. ਜਿਸ ਦੀ ਠੋਡੀ ਲੰਮੀ ਹੈ। ੫. ਵਿ- ਲੰਮੇ ਜਬਾੜੇ ਵਾਲਾ.


ਦੇਖੋ, ਹਨੁਮਾਨ ਨਾਟਕ.


ਦੇਖੋ, ਗਹਵੰਤਰੁ। ੨. ਵਿ- ਲੰਮੇ ਜਬਾੜੇ ਵਾਲਾ.


ਸੰ. हनमन्नाटक ਹਨੁਮੱਨਾਟਕ. ਸੰਸਕ੍ਰਿਤ ਦਾ ਇੱਕ ਕਾਵ੍ਯ, ਜੋ ਰਾਮਚੰਦ੍ਰ ਜੀ ਦਾ ਇਤਿਹਾਸ ਅਖਾੜੇ ਵਿੱਚ ਖੇਡਕੇ ਦਿਖਾਉਣ ਯੋਗ ਹੈ. ਇਹ ਵਿਦ੍ਵਾਨ ਹਨੁਮਾਨ ਦੀ ਰਚਨਾ ਹੈ. ਕਈ ਕਵੀਆਂ ਨੇ ਲਿਖਿਆ ਹੈ ਕਿ ਵਾਲਮੀਕਿ ਦੇ ਕਹਿਣ ਤੇ ਹਨੁਮਾਨ ਨੇ ਆਪਣਾ ਨਾਟਕ ਸਮੁੰਦਰ ਵਿੱਚ ਸੁੱਟ ਦਿੱਤਾ ਸੀ ਤਾਂਕਿ ਵਾਲਮੀਕ ਰਾਮਾਇਣ ਦੀ ਮਹਿਮਾ ਨਾ ਘਟੇ. ਰਾਜੇ ਭੋਜ ਦੇ ਸਮੇਂ ਮੋਤੀ ਕੱਢਣ ਵਾਲੇ ਡਬੋਲੀਏ ਨੂੰ ਇੱਕ ਸਿਲਾ ਹੱਥ ਲੱਗੀ, ਜਿਸ ਦੇ ਪੇਸ਼ ਹੋਣ ਪੁਰ ਰਾਜੇ ਨੇ ਓਥੋਂ ਪੱਥਰਾਂ ਪੁਰ ਉੱਕਰਿਆ ਹੋਇਆ ਨਾਟਕ ਕਢਵਾਇਆ ਜੋ ਪ੍ਰਸੰਗ ਨਹੀਂ ਮਿਲੇ ਉਹ ਦਾਮੋਦਰ ਮਿਸ੍ਰ ਨੇ ਬਣਾਕੇ ਗ੍ਰੰਥ ਪੂਰਣ ਕੀਤਾ. ਇਸ ਦਾ ਹਿੰਦੀ ਅਨੁਵਾਦ ਭੱਲਾ ਕੁਲ ਦੇ ਰਤਨ ਕਵਿ ਹ੍ਰਿਦਯਰਾਮ ਨੇ ਬਾਦਸ਼ਾਹ ਜਹਾਂਗੀਰ ਦੇ ਸਮੇਂ ਕੀਤਾ ਹੈ. ਯਥਾ-#ਸੰਮਤ ਬਿਕ੍ਰਮ ਨ੍ਰਿਪਤਿ ਸਹਸ ਖਟ ਸ਼ਤ ਅਸੀਹ¹ ਵਰ,#ਚੈਤ੍ਰ ਚਾਂਦਨੀ ਦੂਜ ਛਤ੍ਰ ਜਹਁਗੀਰ ਸੁਭਟ ਪਰ,#ਸ਼ੁਭ ਲੱਛਨ ਦੱਛਨ ਸੁਦੇਸ਼ ਕਵਿ ਰਾਮ ਵਿਚੱਛਨ,#ਕ੍ਰਿਸ੍ਨਦਾਸ ਤਨੁ ਕੁਲ ਪ੍ਰਕਾਸ ਯਸ਼ ਦੀਪਕ ਰੱਛਨ,#ਰਘੁਪਤਿ ਚਰਿਤ੍ਰ ਤਿਨ ਯਥਾਮਤਿ#ਪ੍ਰਗਟ ਕਰ੍ਯੋ ਸ਼ੁਭ ਲਗਨ ਗਣ,#ਦੇ ਭਕ੍ਤਿ ਦਾਨ ਨਿਰਭਯ ਕਰੋ,#ਜਯ ਰਘੁਪਤਿ ਰਘੁਵੰਸ਼ ਮਣਿ. ਇਸ ਗ੍ਰੰਥ ਵਿੱਚ ਕਈ ਕਬਿੱਤ ਕਾਸ਼ੀ ਰਾਮ ਕਵੀ ਦੇ ਭੀ ਹਨ.²


ਦੇਖੋ, ਹਣਵੰਤੁ.


ਦੇਖੋ, ਹਨੁ. ਇਹ ਸ਼ਬਦ ਹਨੁ ਅਤੇ ਹਨੂ ਦੋਵੇਂ ਸੰਸਕ੍ਰਿਤ ਹਨ। ੨. ਇੱਕ ਰਾਜਪੂਤ ਯੋਧਾ. "ਹਾਥ ਲਗੇ ਅਰਿ ਹਾਸੀ ਹਨੂ ਕੇ." (ਚਰਿਤ੍ਰ ੨)