ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮੋਹ. ਸਨੇਹ. "ਹਉਮੈ ਤੁਟਾ ਮੋਹੜਾ." (ਵਾਰ ਰਾਮ ੨. ਮਃ ੫) ੨. ਦੇਖੋ, ਮੋੜ੍ਹਾ। ੩. ਪਿੰਡ ਦੀ ਆਬਾਦੀ ਕਰਨ ਲਈ ਧਾਰਮਿਕ ਰੀਤਿ ਪਿੱਛੋਂ ਗੱਡਿਆ ਕੀਲਾ, ਖੰਭਾ ਅਥਵਾ ਵਲਗਣ ਲਈ ਝਾਫਾ. "ਮੋਹੜਾ ਗਾਡ ਰਿਦੇ ਹਰਖਾਇ." (ਗੁਪ੍ਰਸੂ)


ਦੇਖੋ, ਮੋੜ੍ਹੀ.


ਦੇਖੋ, ਮੋਹੜਾ ੩.


ਦੇਖੋ, ਮੁਹਾਸਿਲ.


ਮੋਹ (ਅਗਿਆਨ ਭਰੀ) ਆਸ਼ਾ. "ਨਾਨਕ ਮਿਥਨ ਮੋਹਾਸਾ ਹੇ." (ਮਾਰੂ ਸੋਲਹੇ ਮਃ ੫)


ਮੁਹਾਕਾ. ਸੰ. ਮੋਸਕ. ਮੁਸਨ ਕਰਤਾ. ਚੋਰ. "ਜੇ ਮੋਹਾਕਾ ਘਰੁ ਮੁਹੈ, ਘਰੁ ਮੁਹਿ ਪਿਤਰੀ ਦੇਇ." (ਵਾਰ ਆਸਾ)


ਦੇਖੋ, ਮੁਹਾਣਾ.


ਵਿ- ਮੋਹਵਾਲਾ। ੨. ਮੋਹਿਤ ਹੋਇਆ. "ਉਰਝਿਪਰਿਓ ਮਨ ਮੀਠ ਮੋਹਾਰਾ." (ਪ੍ਰਭਾ ਅਃ ਮਃ ੫) ੩. ਮੋਹ ਦਾ. ਅਵਿਦ੍ਯਾ ਦਾ. "ਮਿਥਨ ਮੋਹਾਰਾ ਝੂਠੁ ਪਸਾਰਾ." (ਮਾਰੂ ਸੋਲਹੇ ਮਃ ੫)


ਵਿ- ਮੋਹਵੰਤ। ੨. ਮੋਹ ਲੇਵਤ. "ਓਹ ਮੋਹਨੀ ਮੋਹਾਵਤ ਹੇ." (ਬਿਲਾ ਮਃ ੫)


ਮੁਝੇ. ਮੈਨੂੰ. "ਮੋਹਿ ਸੰਤਹ ਟਹਲ ਦੀਜੈ ਗੁਣਤਾਸਿ." (ਆਸਾ ਮਃ ੫) ੨. ਮੈ. ਅਹੰ. "ਮੋਹਿ ਅਨਾਥ ਤੁਮਰੀ ਸਰਨਾਈ." (ਬਿਲਾ ਮਃ ੫) ੩. ਮੈਨੇ. "ਗੁਰ ਕੈ ਬਚਨਿ ਮੋਹਿ ਪਰਮ ਗਤਿ ਪਾਈ." (ਗਉ ਅਃ ਮਃ ੫) ੪. ਮੁਹੱਬਤ ਮੇਂ. ਸਨੇਹ ਵਿੱਚ. "ਮਾਇਆ ਮੋਹਿ ਮਨੁ ਰੰਗਿਆ, ਮੁਹਿ ਸੁਧਿ ਨ ਕਾਈ." (ਵਡ ਛੰਤ ਮਃ ੩) ੫. ਮੁਝ ਮੇਂ. ਮੇਰੇ ਵਿੱਚ. "ਮੋਹਿ ਅਵਗਨ ਪ੍ਰਭੁ ਸਦਾ ਦਇਆਲਾ." (ਮਲਾ ਮਃ ੫) ੬. ਮੈਥੋਂ. ਮੇਰੇ ਸੇ. "ਐਸੇ ਬਿਪ੍ਰ ਫਜੂਲ ਕੋ ਮੋਹਿ ਨ ਰਾਖ੍ਯੋ ਜਾਇ." (ਚਰਿਤ੍ਰ ੯੧) ੭. ਦੇਖੋ, ਮੋਹ ਅਤੇ ਮੋਹੁ.