ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਬੇਸੁਧ ਹੋਇਆ, ਹੋਈ। ੨. ਮੋਹਿਤ ਹੋਇਆ, ਹੋਈ. "ਹਰਿ ਮੋਹਿਅੜੀ ਸਾਚਸਬਦਿ." (ਸੂਹੀ ਛੰਤ ਮਃ ੧)


ਮੋਹਿਆ ਹੈ.


ਵਿ- ਮੋਹਿਆ ਹੋਇਆ। ੨. ਬੇਹੋਸ਼ ਹੋਇਆ. ਮੂਰਛਿਤ. "ਲਾਗਤ ਹੀ ਸਰ ਮੋਹਿਤ ਭ੍ਯੋ." (ਕ੍ਰਿਸਨਾਵ) "ਕਰ ਮੋਹਿਤ ਕੇਸਨ ਤੇ ਗਹਿਲੀਨੋ," (ਕ੍ਰਿਸਨਾਵ)


ਦੇਖੋ, ਮੋਹਨੀ। ੨. ਇੱਕ ਛੰਦ. ਲੱਛਣ- ਦੋ ਚਰਣ, ਪ੍ਰਤਿ ਚਰਣ ੧੯. ਮਾਤ੍ਰਾ ੧੨- ੭ ਪੁਰ ਵਿਸ਼੍ਰਾਮ, ਅੰਤ ਸਗਣ .#ਉਦਾਹਰਣ-#ਸ਼ਸ੍‌ਤ੍ਰ ਸ਼ਾਸ੍‌ਤ੍ਰ ਕੋ ਗ੍ਯਾਤਾ, ਜਗਾਹਿਤ ਕਰੈ,#ਦੇਸ਼ ਕੌਮ ਕੋ ਤ੍ਰਾਤਾ. ਕਬਿ ਨਹਿ" ਮਰੈ. ×××#(ਅ) ਵਰਣਿਕ ਮੋਹਿਨੀ ਦਾ ਰੂਪ ਹੈ, ਚਾਰ ਚਰਣ ਪ੍ਰਤਿ ਚਰਣ ਸ, ਭ, ਤ, ਯ, ਸ. , , , , . ੭- ੮ ਅੱਖਰਾਂ ਪੁਰ ਵਿਸ਼੍ਰਾਮ.#ਉਦਾਹਰਣ-#ਜਿਸ ਨੇ ਸ਼੍ਰੀ ਗੁਰੂ ਕੇ, ਵਾਕਨ ਕੋ ਹੈ ਮਿਸਰਾ,#ਨਹਿ ਵ੍ਯਾਪੈ ਉਸ ਕੋ, ਮ੍ਰਿਤ੍ਯੁ ਨ ਦੰਡੈ ਜਮਰਾ. ×××


ਮੇਰੇ ਮੇਂ. ਮੇਰੇ ਵਿੱਚ. "ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ." (ਸ਼੍ਰੀ ਰਵਿਦਾਸ) ੨. ਵਿ- ਮੋਹਵਾਲਾ. (मोहित) ੩. ਮੋਹਿਤ ਹੋਈ. "ਮੋਹੀ ਦੇਖਿ ਦਰਸੁ." (ਬਾਵਨ) ੪. ਮੋਹ ਲਈ. ਮੋਹਿਤ ਕੀਤੀ। ੫. ਸੰਗ੍ਯਾ- ਜਿਲਾ ਲੁਦਿਆਨਾ, ਤਸੀਲ ਜਗਰਾਉਂ, ਥਾਣਾ ਦਾਖਾ ਦਾ ਪਿੰਡ, ਜੋ ਰੇਲਵੇ ਸਟੇਸ਼ਨ ਮੁੱਲਾਪੁਰ ਤੋਂ ਤਿੰਨ ਮੀਲ ਦੱਖਣ ਪੂਰਵ ਹੈ. ਇਸ ਪਿੰਡ ਤੋਂ ਉੱਤਰ ਪੂਰਵ ਦੋ ਫਰਲਾਂਗ ਦੇ ਕਬੀਰ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਨੇ ਇੱਥੇ ਆਪਣੇ ਹੱਥ ਦੀ ਮੁੰਦਰੀ, ਜੋ ਉਂਗਲ ਵਿੱਚ ਵਿੜ੍ਹਗਈ ਸੀ ਇੱਕ ਲੁਹਾਰ ਪਾਸੋਂ ਉਤਰਵਾਈ ਅਤੇ ਉਸੇ ਨੂੰ ਬਖਸ਼ ਦਿੱਤੀ, ਜੋ ਹੁਣ ਉਸ ਦੀ ਸੰਤਾਨ ਪਾਸ ਨਗਰ ਭੰਮੀਪੁਰੇ ਹੈ. ਦਰਬਾਰ ਬਣਿਆ ਹੋਇਆ ਹੈ. ਪੁਜਾਰੀ ਨਿਹੰਗਸਿੰਘ ਹੈ. ਗੁਰਦ੍ਵਾਰੇ ਨਾਲ ੧੫. ਵਿੱਘੇ ਦੇ ਕ਼ਰੀਬ ਜ਼ਮੀਨ ਹੈ. ਕਈ ਇਸ ਨੂੰ ਮੌਹੀ ਭੀ ਆਖਦੇ ਹਨ.


ਦੇਖੋ, ਮੋਹ। ੨. ਸਨੇਹ. ਮੁਹੱਬਤ. "ਮੋਹੁ ਤੁਮ ਤਜਹੁ ਸਗਲ ਵੇਕਾਰ." (ਆਸਾ ਮਃ ੧) ੩. ਅਵਿਦ੍ਯਾ ਅਗ੍ਯਾਨ. "ਰਿਧਿ ਸਿਧਿ ਸਭੁ ਮੋਹੁ ਹੈ." (ਮਃ ੩. ਵਾਰ ਵਡ) ੪. ਬੇਹੋਸ਼ੀ. "ਤਿੰਨ ਕਉ ਮੋਹੁ ਭਯਾ ਮਨ ਮਦ ਕਾ." (ਸਵੈਯੇ ਮਃ ੪. ਕੇ) ਅਹੰਕਾਰਰੂਪ ਮਦਿਰਾ ਨਾਲ ਬੇਹੋਸ਼ੀ ਹੋਈ.


ਸੰਗ੍ਯਾ- ਗਊ ਆਦਿ ਪਸ਼ੂ ਦੀ ਪਤਲੀ ਮੈਲ. ਦਸਤ। ੨. ਸੰ. ਪਸ਼ੂ ਦੀ ਲਾਹੀ ਹੋਈ ਖੱਲ.


ਮੁਝੇ. ਮੈਨੂੰ. "ਮੋ ਕਉ ਕੀਜੈ ਦਾਸੁ ਦਾਸਨ ਕੋ." (ਜੈਤ ਮਃ ੪) ੨. ਮੇਰਾ. "ਸਫਲ ਜਨਮੁ ਮੋਕਉ ਗੁਰ ਕੀਨਾ। ××× ਗਿਆਨ ਅੰਜਨੁ ਮੋਕਉ ਗੁਰਿ ਦੀਨਾ ॥" (ਬਿਲਾ ਨਾਮਦੇਵ)