nan
ਦੇਖੋ, ਨਟਨੀ.
ਕ੍ਰਿ- ਇਨਕਾਰ ਕਰਨਾ. ਮੁਕਰਨਾ. ਬਦਲ ਜਾਣਾ. "ਨਟਤ ਭਯੋ ਨਹਿ ਸਾਚ ਬਖਾਨਾ." (ਨਾਪ੍ਰ) ੨. ਨਾਟ੍ਯ ਕਰਨਾ. ਨਾਟਕ ਖੇਡਣਾ.
ਸੰਗ੍ਯਾ- ਨੱਟਾਂ ਦਾ ਸਰਦਾਰ। ੨. ਸ਼ਿਵ। ੩. ਦੇਖੋ, ਨਟਨਾਰਾਇਣ.
nan
nan
ਸੰ. ਨਟਨਾਰਾਯਣ. ਸੰਗ੍ਯਾ- ਸੋਮੇਸ਼੍ਵਰ ਸੰਗੀਤ ਦੇ ਮਤ ਅਨੁਸਾਰ ਇਹ ਛੀ ਰਾਗਾਂ ਵਿੱਚ ਹੈ. ਨਟੁ, ਬਿਲਾਵਲ ਅਤੇ ਕਲ੍ਯਾਣ ਦੇ ਮੇਲ ਤੋਂ ਬਣਦਾ ਹੈ. ਸੰਪੂਰਣ ਜਾਤਿ ਦਾ ਰਾਗ ਹੈ. ਸਾਰੇ ਸ਼ੁੱਧ ਸ੍ਵਰ ਹਨ. ਕਈ ਇਸ ਨੂੰ ਛੀ ਸੁਰ ਦਾ ਰਾਗ ਦੱਸਕੇ ਨਿਸਾਦ ਸ੍ਵਰ ਲਾਉਣਾ ਵਰਜਦੇ ਹਨ. ਦਸਮਗ੍ਰੰਥ ਵਿੱਚ ਇਸ ਦਾ ਨਾਮ ਨਟਨਾਇਕ ਭੀ ਹੈ- "ਨਟਨਾਇਕ ਸੁੱਧਮਲਾਰ ਬਿਲਾਵਲ." (ਕ੍ਰਿਸਨਾਵ) ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਨਟ ਰਾਗ ਦੇ ਵਿੱਚ ਹੀ ਗੁਰੂ ਸਾਹਿਬ ਨੇ ਇਸ ਰਾਗ ਨੂੰ ਲਿਖਿਆ ਹੈ, ਅਤੇ ਗੁਰਮਤ ਸੰਗੀਤ ਅਨੁਸਾਰ ਇਹ ਕਮਾਚ ਠਾਟ ਦਾ ਔੜਵ ਸਾੜਵ ਰਾਗ ਹੈ. ਆਰੋਹੀ ਵਿੱਚ ਗਾਂਧਾਰ ਅਤੇ ਨਿਸਾਦ ਵਰਜਿਤ ਹਨ. ਅਵਰੋਹੀ ਵਿੱਚ ਕੇਵਲ ਗਾਂਧਾਰ ਵਰਜਿਤ ਹੈ. ਰਿਸਭ ਵਾਦੀ ਸੁਰ ਹੈ. ਇਸ ਵਿੱਚ ਕੁਝ ਸਾਰੰਗ ਦੀ ਝਲਕ ਹੈ. ਨਿਸਦ ਕੋਮਲ, ਬਾਕੀ ਸਾਰੇ ਸੁਰ ਸ਼ੁੱਧ ਹਨ. ਇਸ ਦੇ ਗਾਉਣ ਦਾ ਵੇਲਾ ਦਿਨ ਦਾ ਚੋਥਾ ਪਹਿਰ ਹੈ.#ਆਰੋਹੀ- ਸ ਰ ਮ ਪ ਧ ਸ.#ਅਵਰੋਹੀ- ਸ ਨਾ ਧ ਪ ਮ ਰ ਸ.
ਸੰਗ੍ਯਾ- ਨਟ ਦੀ ਇਸਤ੍ਰੀ। ੨. ਨਾਟਕ ਦਿਖਾਉਣ ਵਾਲੀ ਇਸਤ੍ਰੀ.
nan
ਸੰਗ੍ਯਾ- ਨਟਵਟੁ. ਨਟ ਦਾ ਚੇਲਾ. ਨਟ- ਸੇਵਕ. ਜਮੂਰਾ। ੨. ਨਟਵਤ. ਨਟ ਵਾਂਙ. "ਨਟਵਟ ਖੇਲੈ ਸਾਰਿਗਪਾਨਿ." (ਗਉ ਕਬੀਰ)
ਨਟ ਦੀ ਗੋਲੀ, ਜਿਸ ਨਾਲ ਅਨੇਕ ਖੇਲ ਦਿਖਾਏ ਜਾਂਦੇ ਹਨ.
nan