ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸਕ੍ਰਰਦਨ ਅਤੇ ਸੰਕ੍ਰੰਦਨ.


ਸੰ. ਸਖਿ. ਸੰਗ੍ਯਾ- ਜੋ ਸਮਾਨ ਕਹਿਆ ਜਾਵੇ. ਸਮਾਨ ਚਿੱਤ ਵਾਲਾ. ਸਾਥੀ. "ਮਿਤ੍ਰ ਨ ਪੁਤ੍ਰ ਕਲਤ੍ਰ ਸਾਜਨ ਸਖ." (ਸਵੈਯੇ ਮਃ ੫. ਕੇ) ੨. ਦੇਖੋ, ਸਖ੍ਯ.


ਦੇਖੋ, ਸਖਣਾ.


ਵਿ- ਖ਼ਾਲੀ. ਕ੍ਸ਼ੀਣਤਾ ਸਹਿਤ. "ਵਿਚਹੁ ਸਖਣੀ ਆਹਾ." (ਸੂਹੀ ਮਃ ੧) ੨. ਸੰ शङ् खनख ਸ਼ੰਖਨਖ. ਖਾਲੀ ਕੌਡੀ. ਤੁੱਛ ਕੌਡੀ.


ਫ਼ਾ. [سخت] ਵਿ- ਕਰੜਾ. ਕਠੋਰ। ੨. ਕਮੀਨਾ.